jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਐਸ.ਐਸ. ਬੀ. ਵਿੱਚ ਭਰਤੀ ਸੰਬੰਧੀ ਸਿਖਲਾਈ ਲਈ ਅਰਜ਼ੀਆਂ ਦੀ ਮੰਗ

www.sabblok.blogspot.com

ਬਰਨਾਲਾ/ਮਹਿਲ ਕਲਾਂ
ਮੇਜਰ ਦਵਿੰਦਰਪਾਲ ਪੁਰੀ ਟ੍ਰੇਨਿੰਗ ਅਧਿਕਾਰੀ ਸੀ-ਪਾਈਟ ਕੈਂਪ ਨਾਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪੜ੍ਹੇ-ਲਿਖੇ ਬੇ-ਰੁਜ਼ਗਾਰ ਯੁਵਕਾਂ ਨੂੰ ਹਥਿਆਰਬੰਦ ਸੀਮਾ ਸੁਰੱਖਿਆ ਬਲ ਵਿੱਚ ਭਰਤੀ ਹੋਣ ਵਾਸਤੇ ਕੈਂਪ ਸੀ-ਪਾਈਟ ਕੈਂਪ ਭਵਾਨੀਗੜ੍ਹ ਰੋਡ ਮਾਰਫ਼ਤ ਜੀ.ਟੀ.ਸੀ. ਨਾਭਾ (ਪਟਿਆਲਾ) ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਯੁਵਕਾਂ ਤੋਂ ਨਾਈ, ਮਾਲੀ, ਮੋਚੀ, ਸਫਾਈ-ਸੇਵਕ, ਧੋਬੀ, ਦਰਜੀ, ਲਾਂਗਰੀ, ਵਾਟਰ ਕੈਰੀਅਰ, ਵੇਟਰ, ਮਿਸਤਰੀ, ਪੇਂਟਰ ਆਦਿ ਤਕਰੀਬਨ ਇੱਕ ਹਜ਼ਾਰ ਅਸਾਮੀਆਂ ਵਾਸਤੇ ਅਰਜੀਆਂ ਦੀ ਮੰਗ ਕੀਤੀ ਗਈ ਹੈ ਅਤੇ ਫਾਰਮ ਅਪਲਾਈ ਕਰਨ ਦੀ ਆਖਿਰੀ ਮਿਤੀ 31 ਜੁਲਾਈ, 2013 ਹੈ, ਫਾਰਮ ਬੁੱਕ ਸੈਲਰਾਂ ਜਾਂ ਬੱਸ ਅੱਡਿਆਂ ਤੇ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਉਮਰ 31-07-2013 ਤੋਂ ਜਨਰਲ ਵਾਸਤੇ 18 ਤੋਂ 23 ਸਾਲ, À.ਬੀ.ਸੀ. ਲਈ 18 ਤੋਂ 26 ਸਾਲ, ਐਸ.ਸੀ. ਲਈ 18 ਤੋਂ 28 ਸਾਲ ਨਿਰਧਾਰਿਤ ਕੀਤੀ ਗਈ ਹੈ, ਅਤੇ 1984 ਦੇ ਦੰਗਾ ਪੀੜਤਾਂ ਲਈ ਉਮਰ ਹਦ 18 ਤੋਂ 28 ਸਾਲ ਹਰੇਕ ਜਾਤੀ ਵਾਸਤੇ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਵਿੱਦਿਅਕ ਯੋਗਤਾ ਦਸਵੀਂ ਪਾਸ ਅਤੇ 2 ਸਾਲ ਦਾ ਤਜਰਬਾ ਜਾਂ 1 ਸਾਲ ਦਾ ਆਈ.ਟੀ.ਆਈ. ਤੋਂ ਕੋਰਸ ਪਾਸ ਦਾ ਸਰਟੀਫਿਕੇਟ ਜਾਂ 1 ਸਾਲ ਦਾ ਵੋਕੇਸ਼ਨਲ ਦਾ ਤਜਰਬਾ ਜਾਂ 2 ਸਾਲ ਦਾ ਆਈ.ਟੀ.ਆਈ. ਡਿਪਲੋਮਾ ਆਦਿ ਹੋਣਾ ਲਾਜ਼ਮੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਆਸਾਮੀਆਂ ਨੂੰ ਪੂਰਾ ਕਰਨ ਲਈ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਵਾਸਤੇ ਕੋਚਿੰਗ ਦੇਣ ਦਾ ਬੰਦੋਬਸਤ ਕੀਤਾ ਹੈ ਅਤੇ ਬਰਨਾਲਾ ਜ਼ਿਲ੍ਹੇ ਦੇ ਯੁਵਕ ਸੀ-ਪਾਈਟ ਕੈਂਪ ਭਵਾਨੀਗੜ੍ਹ ਰੋਡ ਮਾਰਫ਼ਤ ਜੀ.ਟੀ.ਸੀ. ਨਾਭਾ (ਪਟਿਆਲਾ) ਵਿਖੇ ਕੋਚਿੰਗ ਲਈ ਆ ਸਕਦੇ ਹਨ। ਉਨ੍ਹਾ ਕਿਹਾ ਕਿ ਟ੍ਰੇਨਿੰਗ ਸੈਂਟਰ ਵਿੱਚ ਜਾਣ ਤੋਂ ਪਹਿਲਾਂ ਯੁਵਕਾਂ ਵੱਲੋਂ ਫਾਰਮ ਅਪਲਾਈ ਕਰਕੇ ਉਸਦੀ ਰਸੀਦ ਨਾਲ ਲੈ ਕੇ ਜਾਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਯੁਵਕਾਂ ਨੂੰ ਟ੍ਰੇਨਿੰਗ ਦੌਰਾਨ ਮੁਫ਼ਤ ਰਿਹਾਇਸ਼, ਖਾਣੇ ਅਤੇ ਕੋਚਿੰਗ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।

No comments: