ਪ੍ਰਾਪਰਟੀ ਡੀਲਰ ਨੇ ਬਣਾਈ ਆਪਣੀ ਕਲਰਕ ਦੀ ਬਲਿਊ ਫਿਲਮ
ਜਲੰਧਰ, (ਮਹੇਸ਼, ਜਤਿੰਦਰ)- ਸੂਰੀਆ ਇਨਕਲੇਵ ਦੇ ਇਕ ਪ੍ਰਾਪਰਟੀ ਡੀਲਰ ਵਲੋਂ ਆਪਣੇ ਹੀ ਦਫਤਰ ਵਿਚ ਰੱਖੀ ਮਹਿਲਾ ਕਲਰਕ ਦੀ ਉਸ ਦੇ ਨਾਲ ਆਪਣੇ ਨਾਜਾਇਜ਼ ਸੰਬੰਧਾਂ ਦੀ ਬਲਿਊ ਫਿਲਮ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਇਹ ਫਿਲਮ ਆਪਣੀ ਕਲਰਕ ਦੇ ਪਤੀ ਨੂੰ ਵੀ ਆਪਣੇ ਦਫਤਰ ਵਿਚ ਸੱਦ ਕੇ ਦਿਖਾਈ ਹੈ। ਉਕਤ ਗੱਲ ਪ੍ਰਾਈਵੇਟ ਨੌਕਰੀ ਕਰਦੇ ਪ੍ਰੀਤ ਨਗਰ ਸੋਢਲ ਰੋਡ ਵਿਚ ਰਹਿੰਦੇ ਇਕ ਵਿਅਕਤੀ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਆਖੀ ਹੈ। ਉਸਨੇ ਪੁਲਸ ਨੂੰ ਦੱਸਿਆ ਕਿ ਉਸਦਾ ਵਿਆਹ ਕਰਨਾਲ ਨਿਵਾਸੀ ਲੜਕੀ ਨਾਲ 2006 ਵਿਚ ਹੋਇਆ ਸੀ ਅਤੇ ਉਸਦੀ ਪਤਨੀ ਨੇ ਸਾਲ 2010 ਵਿਚ ਸੂਰੀਆ ਇਨਕਲੇਵ ਇਲਾਕੇ ਵਿਚ ਪ੍ਰਾਪਰਟੀਜ਼ ਦਾ ਕੰਮ ਕਰਦੇ ਨਿਊ ਪ੍ਰੇਮ ਨਗਰ ਨਿਵਾਸੀ ਇਕ ਵਿਅਕਤੀ ਦੇ ਦਫਤਰ ਵਿਚ ਬਤੌਰ
ਕਲਰਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਾਪਰਟੀ ਡੀਲਰ ਨੇ ਉਸਦੇ ਨਾਲ ਨਾਜਾਇਜ਼ ਸੰਬੰਧ ਬਣਾ ਲਏ। ਸਾਲ 2011 ਵਿਚ ਜਦ ਉਸਦੀ ਪਤਨੀ ਨੂੰ ਉਸਦੇ ਮਾਲਕ ਵਲੋਂ ਉਸਦੀ ਬਲਿਊ ਫਿਲਮ ਬਣਾਏ ਜਾਣ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਸਨੇ 2012 ਵਿਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿਤਾ। ਸ਼ਿਕਾਇਤ ਵਿਚ ਪ੍ਰੀਤ ਨਗਰ ਸੋਢਲ ਰੋਡ ਨਿਵਾਸੀ ਵਿਅਕਤੀ ਨੇ ਕਿਹਾ ਕਿ ਪ੍ਰਾਪਰਟੀ ਡੀਲਰ ਨੇ 17 ਜੁਲਾਈ 2013 ਨੂੰ ਉਸ ਨੂੰ ਆਪਣੇ ਦਫਤਰ ਵਿਚ ਸੱਦਿਆ ਅਤੇ ਉਸਨੇ ਆਪਣੇ ਨਾਲ ਉਸਦੀ ਪਤਨੀ ਦੀ ਬਣੀ ਬਲਿਊ ਫਿਲਮ ਦਿਖਾਈ ਅਤੇ ਕਹਿਣ ਲੱਗਾ ਕਿ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਨੂੰ ਕੁਝ ਨਾ ਆਖਿਆ ਕਰੇ। ਇਸ ਤੋਂ ਇਲਾਵਾ ਉਸਨੇ ਆਪਣੇ ਅਤੇ ਉਸਦੀ ਪਤਨੀ ਦੇ ਵਿਚ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਕਾਫੀ ਗੱਲਾਂ ਆਖੀਆਂ। ਪ੍ਰਾਪਰਟੀ ਡੀਲਰ ਦੇ ਪਿਤਾ ਨੇ ਵੀ ਮੰਨਿਆ ਹੈ ਕਿ  ਉਸਦੇ ਬੇਟੇ ਦੇ ਨਾਜਾਇਜ਼ ਸੰਬੰਧ ਆਪਣੇ ਦਫਤਰ ਵਿਚ ਰੱਖੀ ਲੜਕੀ ਦੇ ਨਾਲ ਸਨ। ਉਸਨੇ ਦੱਸਿਆ ਕਿ ਉਹ ਵੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਪਰ 6 ਸਾਲ ਤੋਂ ਕੰਮ ਛੱਡ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਪ੍ਰਾਪਰਟੀ ਦਾ ਕੰਮ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਪੁੱਤਰ ਨੇ ਜਿਸ ਲੜਕੀ ਨੂੰ ਕੰਮ 'ਤੇ ਰੱਖਿਆ ਸੀ, ਬੇਸ਼ੱਕ ਉਸਨੇ ਕੰਮ ਛੱਡ ਦਿੱਤਾ ਸੀ ਪਰ ਦੋਵਾਂ ਵਿਚ ਮਿਲਣਾ ਬੰਦ ਨਹੀਂ ਹੋਇਆ ਸੀ। ਉਨ੍ਹਾਂ ਵਿਚ ਆਪਸੀ ਸੰਬੰਧ ਕਾਇਮ ਰਹੇ।  ਉਸਨੇ ਦੱਸਿਆ ਕਿ ਉਸਦਾ ਪੁੱਤਰ ਕੰਮ ਛੱਡ ਚੁੱਕੀ ਲੜਕੀ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦਿੰਦਾ ਸੀ। ਉਸਨੇ ਕਿਹਾ ਕਿ ਲੜਕੀ ਕਰਨਾਲ ਦੀ ਰਹਿਣ ਵਾਲੀ ਹੈ ਅਤੇ ਜਲੰਧਰ ਵਿਚ ਉਸਦਾ ਵਿਆਹ ਇਕ ਇਸ ਤਰ੍ਹਾਂ ਦੇ ਵਿਅਕਤੀ ਨਾਲ ਹੋਇਆ ਸੀ ਜੋ ਕਿ ਲੇਬਰ ਕਰਦਾ ਸੀ।
ਪਤੀ ਨੇ ਲੋਕਾਂ ਨੂੰ ਨਾਲ ਲੈ ਕੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਪਤਨੀ ਦੀ ਬਲਿਊ ਫਿਲਮ ਬਣਾਉਣ ਵਾਲੇ ਪ੍ਰਾਪਰਟੀ ਡੀਲਰ ਦੇ ਖਿਲਾਫ ਪਤੀ ਨੇ ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਸ਼ੁੱਕਰਵਾਰ ਨੂੰ ਦੇਰ ਰਾਤ ਸੋਢਲ ਫਾਟਕ ਦੇ ਨੇੜੇ ਡਟ ਕੇ ਪ੍ਰਦਰਸ਼ਨ ਕੀਤਾ ਅਤੇ ਪ੍ਰਾਪਰਟੀ ਡੀਲਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਉਥੇ ਪਹੁੰਚੇ ਥਾਣਾ ਨੰਬਰ 1 ਅਤੇ ਥਾਣਾ ਨੰਬਰ 3 ਦੀ ਪੁਲਸ ਅਤੇ ਪੀ. ਸੀ. ਆਰ. ਕਰਮਚਾਰੀਆਂ ਨੇ ਉਸ ਨੂੰ ਇਨਸਾਫ ਦਾ ਵਿਸ਼ਵਾਸ ਦਿੰਦੇ ਹੋਏ ਸ਼ਾਂਤ ਕੀਤਾ, ਜਿਸ ਤੋਂ ਬਾਅਦ ਉਸਨੇ ਪ੍ਰਦਰਸ਼ਨ ਕਰਨਾ ਬੰਦ ਕਰ ਦਿੱਤਾ।
ਦੇਰ ਰਾਤ ਨੂੰ ਪੁਲਸ ਨੇ ਕੀਤਾ ਮਾਮਲਾ ਦਰਜ
ਪਤਾ ਲੱਗਾ ਹੈ ਕਿ ਬਲਿਊ ਫਿਲਮ ਬਣਾਉਣ ਵਾਲੇ ਸੂਰੀਆ ਇਨਕਲੇਵ ਦੇ ਪ੍ਰਾਪਰਟੀ ਡੀਲਰ 'ਤੇ ਦੇਰ ਰਾਤ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 292 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪੁਲਸ ਨੇ ਉਕਤ ਮਾਮਲਾ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਕੰਮ ਕਰਨ ਵਾਲੀ ਲੜਕੀ ਦੇ ਪਤੀ ਦੇ ਬਿਆਨਾਂ 'ਤੇ ਦਰਜ ਕੀਤਾ ਹੈ। ਪੁਲਸ ਨੇ ਰਾਤ 11.30 ਵਜੇ ਤੱਕ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਸੀ।