http://www.anbg.gov.au/images/flags/nation/australia.gif 
ਮੈਲਬੋਰਨ—ਆਸਟਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਦਾ ਉੱਥੋਂ ਦੇ ਉੱਚ ਸਿੱਖਿਆ ਸੰਸਥਾਨਾਂ ਵਿਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ 'ਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਇਕ ਤਾਜ਼ਾ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ।
ਆਸਟਰੇਲੀਅਨ ਜਨਰਲ ਆਫ ਐਜੁਕੇਸ਼ਨ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਆਸਟਰੇਲੀਆ ਦੇ ਮਜ਼ਦੂਰ ਬਾਜ਼ਾਰ, ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀ ਵਿਚ ਬਦਲਾਵਾਂ ਨੂੰ ਲੈ ਕੇ ਭਾਰਤੀ ਵਧ ਪ੍ਰਤੀਕਿਰਿਆ ਕਰਦੇ ਹਨ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਾਲ 2008 ਵਿਚ ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਦੀ ਸ਼ੁਰੂਆਤ ਤੋਂ ਬਾਅਦ

ਭਾਰਤੀ ਵਿਦਿਆਰਥੀਆਂ ਦੀ ਮੰਗ ਵਿਚ ਕਮੀ ਆਈ ਹੈ। ਇਨ੍ਹਾਂ ਬਦਲਾਵਾਂ ਤੋਂ ਪਹਿਲਾਂ ਭਾਰਤੀ ਵਿਦਿਆਰਥੀ ਅਕਾਊਟਿੰਗ ਅਤੇ ਆਈ. ਟੀ. ਪਾਠਕ੍ਰਮਾਂ ਨੂੰ ਤਰਜੀਹ ਦਿੰਦੇ ਸਨ ਅਤੇ ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਪਸੰਦ ਕੁਕਿੰਗ ਅਤੇ ਹੇਅਰਡਰੈਸਿੰਗ ਵਰਗੇ ਕੋਰਸ ਹਨ। ਅਜਿਹਾ ਉਹ ਉੱਥੋਂ ਦੀ ਕੌਸ਼ਲ ਪ੍ਰਧਾਨ ਇਮੀਗ੍ਰੇਸ਼ਨ ਵਿਵਸਥਾ ਵਿਚ ਫਿੱਟ ਬੈਠਣ ਲਈ ਕਰਦੇ ਹਨ। ਆਸਟਰੇਲੀਆ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਵਿਭਾਗ ਨੇ ਨਿਯਮਾਂ ਵਿਚ ਬਦਲਾਅ ਕਰਦੇ ਹੋਏ ਵਿਦਿਆਰਥੀ ਵੀਜ਼ਾ ਦੀ ਇੱਛਾ ਰੱਖਣ ਵਾਲਿਆਂ ਲਈ ਵਿੱਤੀ ਲੋੜਾਂ ਨੂੰ ਘੱਟ ਕਰ ਦਿੱਤਾ ਹੈ। ਇਸ ਸਾਲ ਮਈ ਦੇ ਅੰਤ 3,820 ਨਵੇਂ ਭਾਰਤੀ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ, ਜੋ ਪਿਛਲੇ ਸਾਲ ਇਸ ਮਿਆਦ ਦੌਰਾਨ ਦੇ ਅੰਕੜੇ ਤੋਂ 46.3 ਫੀਸਦੀ ਵਧ ਹੈ।