jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਕਾਲਾ ਕੱਛਾ ਗਿਰੋਹ ਕਾਰਨ ਚੋਰਾਂ ਨੂੰ ਪਏ ਲਾਲੇ, ਪੁਲਸ ਪਰੇਸ਼ਾਨ

www.sabblok.blogspot.com
ਜਲੰਧਰ—ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਬਹੁਤ ਸਾਰੇ ਪਿੰਡਾਂ 'ਚ ਅੱਜ-ਕੱਲ ਕਾਲਾ ਕੱਛਾ ਗਿਰੋਹ ਕਾਰਨ ਚੋਰ ਅਤੇ ਪੁਲਸ ਵਾਲੇ ਦੋਵੇਂ ਹੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਕਾਲਾ ਕੱਛਾ ਗਿਰੋਹ ਕਾਰਨ ਲੋਕਾਂ ਕੋਲੋਂ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਲੋਕ ਰਾਤਾਂ ਨੂੰ ਆ ਕੇ ਉਨ੍ਹਾਂ ਦੀ ਜਾਨ ਅਤੇ ਮਾਲ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਕਾਰਨ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਕਾਲਾ ਕੱਛਾ ਗਿਰੋਹ ਕਾਰਨ ਭਾਵੇਂ ਹੋਰ ਕਿਸੇ ਨੂੰ ਕੋਈ ਫਰਕ ਪਿਆ ਹੋਵੇ ਜਾਂ ਨਾ ਪਿਆ ਹੋਵੇ ਪਰ ਇਨ੍ਹਾਂ ਕਾਰਨ ਚੋਰਾਂ ਨੂੰ ਜ਼ਰੂਰ ਲਾਲੇ ਪੈ ਗਏ ਹਨ। ਕਾਲੇ ਕੱਛੇ ਵਾਲਿਆਂ ਕਾਰਨ ਚੋਰਾਂ ਦਾ ਕੰਮ ਇਨ੍ਹੀਂ ਦਿਨੀਂ ਤਕਰੀਬਨ ਠੱਪ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਠੀਕਰੀ ਪਹਿਰੇ ਦੌਰਾਨ ਲੋਕ ਸਾਰੀ ਰਾਤ ਸੌਂਦੇ ਨਹੀਂ ਹਨ ਅਤੇ ਆਪਣੇ ਘਰਾਂ ਦੀ ਵੀ ਵਧੀਆ ਤਰੀਕੇ ਨਾਲ ਸੁਰੱਖਿਆ ਕਰ ਰਹੇ ਹਨ, ਜਿਸ ਕਾਰਨ ਇਨ੍ਹਾਂ ਚੋਰਾਂ ਦੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਵਾਹ-ਪੇਸ਼
ਨਹੀਂ ਜਾ ਰਹੀ ਹੈ। ਲੋਕਾਂ ਦੇ ਸਾਰੀ ਰਾਤ ਜਾਗਣ ਕਾਰਨ ਇਨ੍ਹਾਂ ਲੋਕਾਂ ਦਾ ਚੋਰੀ ਦਾ ਕੰਮ ਮੰਦਾ ਪੈ ਗਿਆ ਹੈ। ਦੂਜੇ ਪਾਸੇ ਪੁਲਸ ਵਾਲੇ ਵੀ ਕਾਲੇ ਕੱਛੇ ਵਾਲਿਆਂ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕ ਅੱਧੀ ਰਾਤ ਨੂੰ ਕੰਟਰੋਲ ਰੂਮ 'ਚ ਫੋਨ ਕਰਕੇ ਪੁਲਸ ਨੂੰ ਬੁਲਾ ਤਾਂ ਲੈਂਦੇ ਹਨ ਪਰ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਜਾਂਦਾ ਹੈ ਤਾਂ ਕੋਈ ਵਿਅਕਤੀ ਫੜਿਆ ਨਹੀਂ ਜਾਂਦਾ ਅਤੇ ਇਹ ਸਿਰਫ ਅਫਵਾਹ ਹੀ ਹੁੰਦੀ ਹੈ ਕਿ ਇੱਥੇ 5-6 ਬੰਦੇ ਬਾਹਰੋਂ ਚੋਰੀ ਕਰਨ ਆਏ ਸਨ ਜਾਂ ਉਹ ਕਿਸੇ ਬੰਦੇ ਨੂੰ ਵੱਢ ਦੇ ਸੁੱਟ ਗਏ, ਜਿਸ ਕਾਰਨ ਲੋਕ ਪੁਲਸ ਨੂੰ ਭਾਜੜਾਂ ਪਾ ਦਿੰਦੇ ਹਨ। ਇਸ ਦੌਰਾਨ ਇਕ ਪੁਲਸ ਵਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਅਫਵਾਹਾਂ ਦੇ ਕਾਰਨ ਰਾਤ ਨੂੰ 150 ਤੋਂ ਵੱਧ ਫੋਨ ਕੰਟਰੋਲ ਰੂਮ 'ਚ ਜਾਂਦੇ ਹਨ ਪਰ ਜਦੋਂ ਉਹ ਮੌਕੇ 'ਤੇ ਜਾਂਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਕੋਈ ਨਹੀਂ ਮਿਲਦਾ ਅਤੇ ਇਹ ਸਿਰਫ ਅਫਵਾਹਾਂ ਹੀ ਰਹਿ ਜਾਂਦੀਆਂ ਹਨ।

No comments: