jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਮਿਡ-ਡੇ-ਮੀਲ ਵਿਚ ਕੀੜੇਮਾਰ ਦਵਾਈਆਂ ਹੋਣ ਦੀ ਪੁਸ਼ਟੀ

www.sabblok.blogspot.com

ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਪਟਨਾ/ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਆਈ.)-ਅੱਜ ਫੋਰੈਂਸਿਕ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਛਪਰਾ ਜਿਥੇ 23 ਬੱਚਿਆਂ ਦੀ ਜ਼ਹਿਰੀਲਾ ਖਾਣਾ ਖਾਣ ਪਿੱਛੋਂ ਮੌਤ ਹੋ ਗਈ ਸੀ ਦੇ ਵਿਦਿਆਰਥੀਆਂ ਨੂੰ ਦਿੱਤੇ ਮਿਡ-ਡੇ-ਮੀਲ ਵਿਚ ਕੀੜੇ ਮਾਰ ਦਵਾਈ ਮਿਲੀ ਹੋਈ ਸੀ, ਜਦੋਂਕਿ ਦਿੱਲੀ 'ਚ ਅੱਜ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਰਿਪੋਰਟ ਨੂੰ ਜਨਤਕ ਕਰਦਿਆਂ ਬਿਹਾਰ ਦੇ ਵਧੀਕ ਪੁਲਿਸ ਮੁਖੀ (ਹੈਡਕੁਆਟਰ) ਰਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫੌਰੈਂਸਿਕ ਸਾਇੰਸ ਲੈਬਾਰੇਟਰੀ ਦੀ ਰਿਪੋਰਟ ਵਿਚ ਡਰੱਮ ਵਿਚਲੇ ਤੇਲ ਅਤੇ ਤਸ਼ਤਰੀ ਅਤੇ ਐਲਮੀਨੀਅਮ ਦੇ ਤਸਲੇ ਤੋਂ ਚੌਲਾਂ ਦੀ ਖਿਚੜੀ ਦੇ ਲਏ ਨਮੂਨਿਆਂ ਵਿਚ ਕੀੜੇ ਮਾਰ ਦਵਾਈ ਮੋਨੋਕਰੋਟੋਫਾਸ ਦਾ ਜ਼ਹਿਰ
ਪਾਇਆ ਗਿਆ ਹੈ | ਇਹ ਦਵਾਈ ਕੀਟਾਂ ਤੇ ਚਿੱਚੜਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ | ਇਸ ਦਵਾਈ ਦੀ ਅਮਰੀਕਾ ਅਤੇ ਕਈ ਯੂਰਪੀਨ ਦੇਸ਼ਾਂ ਵਿਚ ਵਰਤਣ 'ਤੇ ਪਾਬੰਦੀ ਲੱਗੀ ਹੋਈ ਹੈ | ਭਾਰਤ ਨੇ 2005 ਵਿਚ ਇਸ ਦੀ ਸਬਜ਼ੀਆਂ 'ਤੇ ਵਰਤੋਂ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ ਪਰ ਗੈਰਕਾਨੂੰਨੀ ਤਰੀਕੇ ਨਾਲ ਇਸ ਦੀ ਵਰਤੋਂ ਜਾਰੀ ਹੈ |
ਇਹ ਮਾਨਵ ਜਾਤੀ ਅਤੇ ਦੂਸਰੇ ਜਾਨਵਰਾਂ ਲਈ ਬਹੁਤ ਹੀ ਜ਼ਹਿਰੀਲੀ ਹੈ। ਇਸ ਰਿਪੋਰਟ ਨੇ ਬਿਹਾਰ ਸਰਕਾਰ ਦੇ ਇਸ ਖਦਸ਼ੇ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਛਪਰਾ ਸਕੂਲ ਵਿਖੇ ਦਿੱਤੇ ਖਾਣੇ ਵਿਚ ਜ਼ਹਿਰ ਮਿਲਿਆ ਹੋਇਆ ਸੀ। ਜ਼ਹਿਰੀਲਾ ਖਾਣਾ ਖਾਣ ਨਾਲ ਕੁਲ 23 ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ 24 ਹੋਰ ਬੱਚਿਆਂ ਅਤੇ ਕੁੱਕ ਮੰਜੂ ਦੇਵੀ ਦਾ ਪਟਨਾ ਦੇ ਮੈਡੀਕਲ ਕਾਲਜ ਤੇ ਹਸਪਤਾਲ 'ਚ ਇਲਾਜ ਚਲ ਰਿਹਾ ਹੈ।
ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਇਥੇ ਬਚਪਨ ਬਚਾਓ ਅੰਦੋਲਨ ਦੇ ਆਗੂਆਂ ਦੀ ਅਗਵਾਈ ਵਿਚ ਅਨੇਕਾਂ ਸਕੂਲੀ ਬੱਚਿਆਂ ਤੇ ਸਮਾਜਿਕ ਕਾਰਕੁੰਨਾਂ ਨੇ ਬਿਹਾਰ ਵਿਚ ਵਾਪਰੇ ਮਿਡ ਡੇ ਮੀਲ ਦੁਖਾਂਤ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
90 ਖਿਲਾਫ ਕੇਸ ਦਰਜ
ਛਪਰਾ ਪ੍ਰਸ਼ਾਸਨ ਨੇ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਨਿੱਜੀ ਵਾਹਨ ਨੂੰ ਅੱਗ ਲਾਉਣ ਦੇ ਦੋਸ਼ 'ਚ 90 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

No comments: