jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਚੌਥੇ ਵਿਸ਼ਵ ਕੱਪ ਕਬੱਡੀ ਲਈ ਵੱਖ-ਵੱਖ ਕਮੇਟੀਆਂ ਦਾ ਗਠਨ

www.sabblok.blogspot.com


ਚੰਡੀਗੜ੍ਹ. ਅਜਾਇਬ ਔਜਲਾ
16 ਜੁਲਾਈ P ‘ਚੌਥੇ ਵਿਸ਼ਵ ਕੱਪ ਕਬੱਡੀ 2013′ ਜੋ ਇਸ ਵਰ੍ਹੇ 9 ਤੋਂ 23 ਨਵੰਬਰ ਤੱਕ ਹੋਣ ਜਾ ਰਿਹਾ ਹੈ, ਲਈ ਪ੍ਰਬੰਧਕੀ ਕਮੇਟੀ ਦਾ ਗਠਨ ਕਰ ਦਿੱਤਾ ਹੈ | ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਮੇਟੀ ਦੇ ਮੱੁਖ ਸਰਪ੍ਰਸਤ, ਉਪਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਚੇਅਰਮੈਨ, ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਸੀਨੀਅਰ ਵਾਈਸ ਚੇਅਰਮੈਨ
ਅਤੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਵਿਧਾਇਕ ਉਲੰਪੀਅਨ ਪ੍ਰਗਟ ਸਿੰਘ ਵਾਈਸ ਚੇਅਰਮੈਨ ਹੋਣਗੇ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਸੱਭਿਆਚਾਰ ਮਾਮਲੇ), ਪ੍ਰਮੁੱਖ ਸਕੱਤਰ (ਸੂਚਨਾ ਤੇ ਲੋਕ ਸੰਪਰਕ ਵਿਭਾਗ), ਪ੍ਰਮੱੁਖ ਸਕੱਤਰ (ਸਨਅਤ ਤੇ ਕਾਮਰਸ), ਪ੍ਰਮੁੱਖ ਸਕੱਤਰ (ਵਿੱਤ ਵਿਭਾਗ), ਵਿੱਤ ਕਮਿਸ਼ਨਰ ਆਬਕਾਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਡੀ.ਜੀ.ਪੀ. ਪੰਜਾਬ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਪ੍ਰਬੰਧਕੀ ਨਿਰਦੇਸ਼ਕ, ਸਕੱਤਰ (ਖੇਡਾਂ ਤੇ ਯੁਵਾ ਮਾਮਲੇ), ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੰਘ ਤੇ ਸ੍ਰੀ ਅਜੇ ਮਹਾਜਨ, ਸਬੰਧਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਅਤੇ ਵਿਸ਼ਵ ਕੱਪ ਦੇ ਕੋ-ਆਰਡੀਨੇਟਰ ਸ੍ਰੀ ਪੁਨੀਤ ਚੰਡੋਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਬੰਧਕੀ ਸਕੱਤਰ ਹੋਣਗੇ |
ਸਰਕਾਰੀ ਬੁਲਾਰੇ ਅਨੁਸਾਰ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਤਾਂ ਜੋ ਵਿਸ਼ਵ ਕੱਪ ਦਾ ਪ੍ਰਬੰਧ ਸੁਚਾਰੂ ਅਤੇ ਸਫਲ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ | ਹੋਰਨਾਂ ਕਮੇਟੀਆਂ ਵਿਚ ਮੁੱਖ ਸਕੱਤਰ ਨੂੰ ਕਾਰਜਕਾਰਨੀ ਕਮੇਟੀ ਦਾ ਚੇਅਰਮੈਨ, ਪ੍ਰਮੁੱਖ ਸਕੱਤਰ (ਸੱਭਿਆਚਾਰ ਮਾਮਲੇ) ਨੂੰ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਸਬੰਧੀ ਸੱਭਿਆਚਾਰ ਕਮੇਟੀ ਦਾ ਚੇਅਰਮੈਨ, ਸਕੱਤਰ (ਖੇਡਾਂ ਤੇ ਯੁਵਾ ਮਾਮਲੇ) ਨੂੰ ਸੈਰਮੈਨੀ ਤੇ ਮਨੋਰੰਜਨ ਕਮੇਟੀ ਦਾ ਚੇਅਰਮੈਨ, ਪ੍ਰਮੁੱਖ ਸਕੱਤਰ (ਵਿੱਤ) ਨੂੰ ਵਿੱਤ ਤੇ ਮਾਰਕੀਟਿੰਗ ਕਮੇਟੀ ਦਾ ਚੇਅਰਮੈਨ, ਪ੍ਰਮੁੱਖ ਸਕੱਤਰ (ਸੂਚਨਾ ਤੇ ਲੋਕ ਸੰਪਰਕ ਵਿਭਾਗ) ਨੂੰ ਮੀਡੀਆ ਕਮੇਟੀ ਦਾ ਚੇਅਰਮੈਨ, ਡੀ.ਜੀ.ਪੀ. ਪੰਜਾਬ ਨੂੰ ਸੁਰੱਖਿਆ ਪ੍ਰਬੰਧਾਂ ਦੀ ਕਮੇਟੀ ਦਾ ਚੇਅਰਮੈਨ, ਡਾ. ਮਨਮੋਹਨ ਸਿੰਘ ਨੂੰ ਮੈਡੀਕਲ ਅਤੇ ਡੋਪ ਵਿਰੋਧੀ ਕਮੇਟੀ ਦਾ ਚੇਅਰਮੈਨ, ਵਿਧਾਇਕ ਓਲੰਪੀਅਨ ਪ੍ਰਗਟ ਸਿੰਘ ਨੂੰ ਤਕਨੀਕੀ ਕਮੇਟੀ ਦਾ ਚੇਅਰਮੈਨ, ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਨੂੰ ਟਰਾਂਸਪੋਰਟ ਕਮੇਟੀ ਦਾ ਚੇਅਰਮੈਨ ਹੋਣਗੇ | ਇਸ ਤੋਂ ਇਲਾਵਾ ਸਬੰਧਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਵੈਨਿਊ ਕਮੇਟੀ ਦਾ ਚੇਅਰਮੈਨ ਹੋਣਗੇ | ਉਕਤ ਕਮੇਟੀਆਂ ਵਿਚ ਮੈਂਬਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਬੰਧਤ ਕਮੇਟੀਆਂ ਦੇ ਚੇਅਰਮੈਨ ਹੋਰਨਾਂ ਮੈਂਬਰਾਂ ਨੂੰ ਵੀ ਸ਼ਾਮਿਲ ਕਰ ਸਕਦੇ ਹਨ |

No comments: