jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਜਲੰਧਰ ‘ਚ ਗੈਸਟ ਹਾਊਸ ‘ਚੋਂ ਇਤਰਾਜ਼ਯੋਗ ਹਾਲਤ ‘ਚ ਪ੍ਰੇਮੀ ਜੋੜਾ ਕਾਬੂ

www.sabblok.blogspot.com

ਜਲੰਧਰ- ਜਲੰਧਰ ਦੇ ਰੇਲਵੇ ਰੋਡ ‘ਤੇ ਸਥਿਤ ਬਜਾਜ ਗੈਸਟ ਹਾਊਸ ‘ਚ ਬੁੱਧਵਾਰ ਨੂੰ ਮੁਹੱਲੇ ਵਾਲਿਆਂ ਦੀ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪਾ ਮਾਰ ਕੇ ਇਕ ਪ੍ਰੇਮੀ ਜੋੜੇ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ। ਪੁਲਸ ਨੇ ਲੜਕੀ ਅਤੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਮੁਹੱਲੇ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੈਸਟ ਹਾਊਸ ‘ਚ ਕਾਫੀ ਲੰਮੇਂ ਸਮੇਂ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ ਜਿਸ ਦੀ ਕਈ ਵਾਰ ਪੁਲਸ ਨੂੰ ਅਤੇ ਗੈਸਟ ਹਾਊਸ ਦੇ ਮਾਲਕ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਉਸ ‘ਤੇ
ਕੋਈ ਕਾਰਵਾਈ ਨਹੀਂ ਹੋਈ। ਪਰ ਅੱਜ ਜਦੋਂ ਇਕ ਨੌਜਵਾਨ ਲੜਕਾ ਆਪਣੇ ਨਾਲ ਇਕ ਲੜਕੀ ਨੂੰ ਲੈ ਕੇ ਗੈਸਟ ਹਾਊਸ ‘ਚ ਪੁੱਜਾ ਤਾਂ ਭਾਰੀ ਗਿਣਤੀ ‘ਚ ਮੁਹੱਲੇ ਵਾਲਿਆਂ ਨੇ ਇਕੱਠਾ ਹੋ ਕੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਥਾਣਾ ਨੰਬਰ 3 ਦੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਮੁਹੱਲੇ ਵਾਲਿਆਂ ਨੇ ਮੰਗ ਕੀਤੀ ਕਿ ਇਸ ਗੈਸਟ ਹਾਊਸ ਨੂੰ ਬੰਦ ਕੀਤਾ ਜਾਏ। ਉਨ੍ਹਾਂ ਮੰਗ ਕੀਤੀ ਕਿ ਇਸ ਗੈਸਟ ਹਾਊਸ ਦੇ ਨਾਲ ਮੰਦਰ ਅਤੇ ਗੁਰਦੁਆਰਾ ਲੱਗਦੇ ਹਨ ਜਿਸ ਕਾਰਨ ਅਜਿਹੀਆਂ ਗੈਰ ਸਮਾਜਿਕ ਗਤੀਵਿਧੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਧਰ ਦੂਜੇ ਪਾਸੇ ਗੈਸਟ ਹਾਊਸ ਦੇ ਸੰਚਾਲਕ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਗੈਸਟ ਹਾਊਸ ‘ਚ ਲੜਕੀ ਕਿਵੇਂ ਆਈ ਹੈ। ਗੈਸਟ ਹਾਊਸ ਦੇ ਸੰਚਾਲਕ ਨੇ ਕਿਹਾ ਕਿ ਨੌਜਵਾਨ ਨੇ ਮੇਰੇ ਕੋਲੋਂ ਕਮਰਾ ਬੁੱਕ ਕਰਾਇਆ ਸੀ ਪਰ ਅੱਜ ਚੋਰੀ-ਛਿਪੇ ਪਤਾ ਨਹੀਂ ਕਦੋਂ ਲੜਕੀ ਨੂੰ ਲੈ ਕੇ ਇਥੇ ਆ ਗਿਆ।

No comments: