jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਗੁਰੂ ਗੋਬਿੰਦ ਸਿੰਘ ਜੀ ਦਾ ਨਕਲੀ ਭੇਸ ਬਣਾਉਣ ਵਾਲੇ ਨੂੰ ਭੁਗਤਣੀ ਪਵੇਗੀ ਸਖਤ ਸਜ਼ਾ-ਮੱਕੜ

www.sabblok.blogspot.com


ਅੰਮ੍ਰਿਤਸਰ/ਜਲੰਧਰ (ਜੁਗਿੰਦਰ ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਭੇਸ ਧਾਰਨ ਕਰਕੇ ਉਨ੍ਹਾਂ ਨਾਲ ਮਿਲਦੀ-ਜੁਲਦੀ ਨਕਲੀ ਫੋਟੋ ਫੇਸਬੁੱਕ ’ਤੇ
ਪਾਉਣ ਵਾਲੇ ਸਰਬਜੀਤ ਸਿੰਘ ਨੂੰ ਆਪਣੇ ਕੀਤੇ ਦੀ ਸਖਤ ਸਜ਼ਾ ਭੁਗਤਣੀ ਪਵੇਗੀ। ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸਿੱਖਾਂ ਦੀ ਸਰਵ ਉਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ’ਚ ਵੀ ਆ ਗਿਆ ਹੈ ਅਤੇ ਇਸ ਦੇ ਨਾਲ-ਨਾਲ ਹੋਰ ਸਿੱਖ ਜੱਥੇਬੰਦੀਆਂ ’ਚ ਵੀ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੂਰੀ ਸਿੱਖ ਸੰਗਤ ਇਸ ਮਾਮਲੇ ਦੀ ਉਡੀਕ ਕਰ ਰਹੀ ਹੈ ਕਿ ਆਖਰ ਇੰਨਾ ਵੱਡਾ ਬੱਜਰ ਗੁਨਾਹ ਕਰਨ ਵਾਲੇ ਵਿਅਕਤੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਕਿਹੜੀ ਸਖਤ ਸਜ਼ਾ ਸੁਣਾਉਂਦਾ ਹੈ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੱਘ ਮੱਕੜ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਰਬਜੀਤ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਇਹ ਮਾਮਲਾ ਕਾਨੂੰਨੀ ਮਾਹਰਾਂ ਨਾਲ ਵੀ ਸਾਂਝਾ ਕਰ ਰਹੇ ਹਨ, ਤਾਂ ਜੋ ਮਲੇਸ਼ੀਆਂ ’ਚ ਰਹਿੰਦੇ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਲਈ ਢੁਕਵੇਂ ਕਦਮ ਚੁੱਕੇ ਜਾ ਸਕਣ।

No comments: