jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਜੁਆਈ ਨੇ ਸੁੱਟਿਆ ਆਪਣੇ ਸਹੁਰੇ ਅਤੇ ਉਸ ਦੀ ਬੇਟੀ 'ਤੇ ਤੇਜ਼ਾਬ

www.sabblok.blogspot.com

ਮੋਗਾ—ਜ਼ਿਲਾ ਮੋਗਾ ਦੇ ਪਿੰਡ ਦਾਇਆ ਕਲਾਂ ਦੇ ਰਹਿਣ ਵਾਲੇ ਇਕ ਵਿਅਕਤੀ ਅਤੇ ਉਸ ਦੀ ਬੇਟੀ 'ਤੇ ਵੀਰਵਾਰ ਦੀ ਸਵੇਰ ਨੂੰ ਉਸ ਦੇ ਜੁਆਈ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਤੇਜ਼ਾਬ ਸੁੱਟ ਦਿੱਤਾ, ਜਿਸ ਦੌਰਾਨ ਦੋਵੇਂ ਬੁਰੀ ਤਰ੍ਹਾਂ ਸੜ ਗਏ। ਘਟਨਾ ਤੋਂ ਬਾਅਦ ਦੋਹਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਤਬਦੀਲ ਕਰ ਦਿੱਤਾ ਗਿਆ ਹੈ।
ਪੀੜਤਾ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੀ 24 ਸਾਲਾ ਪੁੱਤਰੀ ਮਨਦੀਪ ਕੌਰ ਦਾ ਵਿਆਹ 4 ਸਾਲ ਪਹਿਲਾਂ ਤਹਿਸੀਲ ਜਗਰਾਓਂ ਦੇ ਪਿੰਡ ਨਰਸੀਨ 'ਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਕੋਲੋਂ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਨਦੀਪ ਕੁਝ ਮਹੀਨੇ ਪਹਿਲਾਂ ਆਪਣੇ ਪੇਕੇ ਆ ਗਈ ਅਤੇ ਇੱਥੇ ਹੀ ਰਹਿਣ ਲੱਗੀ। ਦੋਹਾਂ ਪਰਿਵਾਰਾਂ 'ਚ ਗੱਲ ਨਾ ਬਣਦੀ ਦੇਖ ਕੇ ਲੜਕੀ ਦੇ ਪਿਤਾ ਨੇ ਅਦਾਲਤ 'ਚ ਆਪਣੀ ਬੇਟੀ ਨੂੰ ਤਲਾਕ ਦਿਵਾਉਣ ਲਈ 6 ਮਹੀਨੇ ਪਹਿਲਾਂ ਕੇਸ ਕਰ ਦਿੱਤਾ। ਵੀਰਵਾਰ ਨੂੰ ਇਸੇ ਕੇਸ ਦੇ ਸਿਲਸਿਲੇ 'ਚ ਅਦਾਲਤ ਜਾ ਰਹੇ ਬਾਪ-ਬੇਟੀ 'ਤੇ ਉਨ੍ਹਾਂ ਦੇ ਜਵਾਈ ਨੇ ਤੇਜ਼ਾਬ ਪਾ ਦਿੱਤਾ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਸੜ ਗਏ। ਇਸ ਮਾਮਲੇ ਸੰਬੰਧੀ ਜ਼ਿਲੇ ਦੇ ਐੱਸ. ਪੀ. ਐੱਚ. ਦਿਲਬਾਗ ਸਿੰਘ ਪੰਨੂ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

No comments: