jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਲਾਲ ਬੱਤੀ ਦੀ ਦੁਰਵਰਤੋਂ ਕਰਨ ’ਤੇ ਹੋਣਗੇ ਵਾਹਨ ਜ਼ਬਤ


www.sabblok.blogspot.com

ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਨੇ ਲਾਲ ਬੱਤੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਵਾਹਨ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਅੱਜ ਇੱਥੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਤਾਜ਼ਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਜਿਨ੍ਹਾਂ ਵਰਗਾਂ ਦੇ ਵਿਸ਼ੇਸ਼ ਵਿਅਕਤੀਆਂ ਨੂੰ ਕਾਰਾਂ ’ਤੇ ਲਾਲ ਬੱਤੀ ਲਾਉਣ ਦੀ ਇਜਾਜ਼ਤ ਦਿੱਤੀ ਹੈ, ਉਸ ਤੋਂ ਬਿਨਾਂ ਕੋਈ ਵੀ ਇਸ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਲ ਬੱਤੀ ਦੀ ਵਰਤੋਂ ਬਾਰੇ ਜਿਨ੍ਹਾਂ ਵਰਗਾਂ ਨੂੰ ਅਧਿਕਾਰ ਦਿੱਤਾ ਗਿਆ, ਉਸ ਨਾਲ ਸਬੰਧਤ ਵਿਅਕਤੀ ਤੁਰੰਤ ਸਟਿੱਕਰ ਪ੍ਰਾਪਤ ਕਰਨ। ਟਰਾਂਸਪੋਰਟ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਲਾਲ ਬੱਤੀ ਲੱਗੀ ਕਾਰ ’ਤੇ ਜੇਕਰ ਵਿਸ਼ੇਸ਼ ਵਿਅਕਤੀ ਸਫ਼ਰ ਨਹੀਂ ਕਰ ਰਿਹਾ ਤਾਂ ਬੱਤੀ ਨੂੰ ਢੱਕਣਾ ਜ਼ਰੂਰੀ ਹੋਵੇਗਾ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫੀਕੇਸ਼ਨ ਅਨੁਸਾਰ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ, ਮੁੱਖ ਸੰਸਦੀ ਸਕੱਤਰ, ਸੰਸਦੀ ਸਕੱਤਰ, ਚੀਫ ਜਸਟਿਸ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ, ਪੰਜਾਬ ਦੇ ਸੰਸਦ ਮੈਂਬਰ (ਸਿਰਫ ਇੱਕ ਵਾਹਨ), ਸਪੀਕਰ, ਡਿਪਟੀ ਸਪੀਕਰ, ਵਿਧਾਇਕ (ਸਿਰਫ ਇੱਕ ਵਾਹਨ), ਮੁੱਖ ਸਕੱਤਰ, ਵਿੱਤੀ ਕਮਿਸ਼ਨਰ, ਪ੍ਰਿੰਸੀਪਲ ਸਕੱਤਰ, ਪ੍ਰਬੰਧਕੀ ਸਕੱਤਰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਐਡਵੋਕੇਟ ਜਨਰਲ ਪੰਜਾਬ, ਕਾਨੂੰਨੀ ਮਸ਼ੀਰ ਪੰਜਾਬ, ਸੂਬਾ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨਾਂ ਤੇ ਕਮਿਸ਼ਨਾਂ ਦੇ ਚੇਅਰਮੈਨ ਜਿਨ੍ਹਾਂ ਕੋਲ ਰਾਜ ਮੰਤਰੀ ਜਾਂ ਉਸ ਤੋਂ ਉੱਪਰ ਦਾ ਦਰਜਾ ਹੋਵੇ, ਡੀਜੀਪੀ, ਏਡੀਜੀਪੀਜ਼, ਆਈਜੀ (ਜ਼ੋਨਲ), ਕਮਿਸ਼ਨਰ ਆਫ ਪੁਲਿਸ, ਐਸਐਸਪੀਜ਼, ਰਜਿਸਟਰਾਰ ਆਫ ਪੰਜਾਬ ਤੇ      ਹਰਿਆਣਾ ਹਾਈ ਕੋਰਟ, ਜ਼ਿਲ੍ਹਾ ਸੈਸ਼ਨ ਜੱਜ, ਕਮਿਸ਼ਨਰ/ਡਿਪਟੀ ਕਮਿਸ਼ਨਰ, ਕਰ ਤੇ ਆਬਕਾਰੀ ਕਮਿਸ਼ਨਰ, ਸਟੇਟ ਟਰਾਂਸਪੋਰਟ ਕਮਿਸ਼ਨਰ, ਮੁੱਖ ਮੰਤਰੀ ਦੇ ਸਾਰੇ ਸਲਾਹਕਾਰ (ਜਿਨ੍ਹਾਂ ਕੋਲ ਰਾਜ ਮੰਤਰੀ ਜਾਂ ਉਸ ਤੋਂ ਉੱਪਰ ਦਾ ਦਰਜਾ ਹੋਵੇ) ਤੇ ਸਮੂਹ ਨਗਰ ਨਿਗਮਾਂ ਦੇ ਮੇਅਰ ਹੀ ਲਾਲ ਬੱਤੀ ਦੀ ਵਰਤੋਂ ਕਰ ਸਕਣਗੇ।

No comments: