jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਭਾਰਤ ’ਚ ਤੇਜ਼ਾਬ ਨੂੰ ਹੁਣ ‘ਜ਼ਹਿਰ’ ਦਾ ਦਰਜਾ, ਖ਼ਰੀਦਣ ਲਈ ਜ਼ਰੂਰੀ ਹੋਵੇਗਾ ਸ਼ਨਾਖ਼ਤੀ ਕਾਰਡ

www.sabblok.blogspot.co

ਨਵੀਂ ਦਿੱਲੀ, 16 ਜੁਲਾਈ --- ਭਾਰਤ ’ਚ ਔਰਤਾਂ ਉਤੇ ਹੋਣ ਵਾਲ਼ੇ ਤੇਜ਼ਾਬੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਕੀਤਾ ਹੈ। ਤੇਜ਼ਾਬ ਨੂੰ ਹੁਣ ਜ਼ਹਿਰ ਦੇ ਵਰਗ ਵਿੱਚ ਰੱਖਿਆ ਜਾਵੇਗਾ। ਇਸ ਦੇ ਨਾਲ਼ ਹੀ ਤੇਜ਼ਾਬ ਦੀ ਵਿਕਰੀ ਲਈ ਲਾਇਸੈਂਸ ਲੈਣਾ ਵੀ ਜ਼ਰੂਰੀ ਹੋ ਗਿਆ ਹੈ। ਇਸ ਤੋਂ ਇਲਾਵਾ ਕੋਈ ਵਿਅਕਤੀ ਆਪਣਾ ਸ਼ਨਾਖ਼ਤੀ ਕਾਰਡ ਵਿਖਾਏ ਬਗ਼ੈਰ ਤੇਜ਼ਾਬ ਖ਼ਰੀਦ ਨਹੀਂ ਸਕੇਗਾ। ਕੇਂਦਰ ਸਰਕਾਰ ਨੇ ਸਪਰੀਮ ਕੋਰਟ ’ਚ ਮੰਗਲ਼ਵਾਰ ਨੂੰ ਆਪਣਾ ਜਵਾਬ ਦਿੱਤਾ ਹੈ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ ਦੋ ਦਿਨਾਂ ਬਾਅਦ ਹੋਵੇਗੀ। ਇੱਥੇ ਵਰਣਨਯੋਗ ਹੈ ਕਿ
ਤੇਜ਼ਾਬ ਦੇ ਹਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਦਿੱਤੀ ਗਈ ਡੈ¤ਡਲਾਈਨ ਮੰਗਲ਼ਵਾਰ ਨੂੰ ਖ਼ਤਮ ਹੋਣ ਵਾਲ਼ੀ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਉਂਦਿਆਂ ਇਕ ਹਫ਼ਤੇ ਦੇ ਅੰਦਰ ਅੰਦਰ ਇਸ ਮਾਮਲੇ ’ਚ ਜਵਾਬ ਮੰਗਿਆ ਸੀ। ਅਦਾਲਤ ਨੇ ਕਿਹਾ ਸੀ ਕਿ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਰਕਾਰ ਇਸ ਮਾਮਲੇ ’ਚ ਬਿਲਕੁਲ ਵੀ ਗੰਭੀਰ ਨਹੀਂ ਹੈ। ਜੇ ਇੱਕ ਹਫ਼ਤੇ ਅੰਦਰ ਤੇਜ਼ਾਬ ਦੀ ਵਿਕਰੀ ਨੂੰ ਲੈ ਕੇ ਕੋਈ ਨੀਤੀ ਨਾ ਉਲੀਕੀ ਗਈ, ਤਾਂ ਅਦਾਲਤ ਖ਼ੁਦ ਇਸ ਬਾਰੇ ਹੁਕਮ ਜਾਰੀ ਕਰੇ ਦੇਵੇਗੀ। ਜਸਟਿਸ ਆਰ ਐਮ ਲੋੜ੍ਹਾ ਦੀ ਅਗਵਾਈ ਹੇਠਲੇ ਬੈਂਚ ਨੇ ਸਰਕਾਰ ਦੇ ਰਵੱਈਏ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆਂ 9 ਜੁਲਾਈ ਨੂੰ ਕਿਹਾ ਸੀ ਕਿ ਤੇਜ਼ਾਬੀ ਹਮਲੇ ਨਾਲ਼ ਰੋਜ਼ਾਨਾ ਹੀ ਲੋਕ ਮਰ ਰਹੇ ਹਨ ਪਰ ਅਦਾਲਤ ਨੂੰ 16 ਅਪ੍ਰੈਲ ਨੂੰ ਭਰੋਸਾ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਇਸ ਬਾਰੇ ਨੀਤੀ ਤਿਆਰ ਕਰਨ ਵਿੱਚ ਨਾਕਾਮ ਰਹੀ ਹੈ। ਕੁੜੀਆਂ ਨੂੰ ਇੱਕਤਰਫ਼ਾ ਪਿਆਰ ਕਰਨ ਵਾਲ਼ੇ ਫੁਕਰੇ ਕਿਸਮ ਦੇ ਨਾਤਜਰਬੇਕਾਰ ਅਤੇ ਨਿਰਾਸ਼ ਲੜਕੇ ਦੇਖਾ-ਦੇਖੀ ਅਕਸਰ ਇਹੋ ਜਿਹਾ ਘਿਨਾਉਣਾ ਫ਼ੈਸਲਾ ਲੈਂਦੇ ਰਹੇ ਹਨ ਕਿ ਜੇ ਉਹ ਖ਼ਾਸ ਕੁੜੀ ਉਸ ਦੀ ਨਹੀਂ ਹੋ ਸਕੀ, ਤਾਂ ਹੁਣ ਕਿਸੇ ਦੀ ਵੀ ਨਹੀਂ ਹੋਣ ਦਿੱਤੀ ਜਾਵੇਗੀ

No comments: