jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਏਕਤਾ ਮਨੁੱਖੀ ਅਧਿਕਾਰ ਬਿਊਰੋ ਦੀ ਅਹਿਮ ਮੀਟਿੰਗ ਹੋਈ ------ਦਾਇਆ ਕਲਾਂ ਰੂਟ 'ਤੇ ਬੱਸ ਚਲਾਉਣ ਦੀ ਮੰਗ

www.sabblok.blogspot.com 

 
ਜਗਰਾਉਂ 12 ਜੁਲਾਈ ( ਹਰਵਿੰਦਰ ਸੱਗੂ )—-ਏਕਤਾ ਮਨੁੱਖੀ ਅਧਿਕਾਰ ਬਿਊਰੋ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦਾਇਆ ਵਿਖੇ ਹੋਈ। ਜਿਸ ਵਿਚ ਸੰਸਥਾ ਦੇ ਨੈਸ਼ਨਲ ਵਾ. ਪ੍ਰਧਾਨ ਬਲਵਿੰਦਰ ਸਿੰਗ ਘੋਲੀਆ, ਸਟੇਟ ਪ੍ਰਧਾਨ ਸਵਰਨਾ ਰਾਣੀ, ਲਖਵੀਰ ਸਿੰਘ ਜ਼ਿਲਾ ਕਮੇਟੀ ਮੈਂਬਰ ਤੋਂ ਇਲਾਵੇ ਹੋਰ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਵਲੋਂ ਪਿੰਡ ਤਲਵੰਡੀ, ਦਾਇਆ ਕਲਾਂ ਅਤੇ ਦਾਨੂਵਾਲ ਆਦਿ ਪਿੰਡਾਂ ਵਿਚ ਬੱਸ ਰੂਟ ਜਾਂ ਟੈਂਪੂ ਰੂਟ ਨਾ ਹੋਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸੰਸਥਾ ਵਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜਗਰਾਓਂ ਤੋਂ ਕਿਸ਼ਨਪੁਰਾ ਵਾਲੇ ਰੂਟ 'ਤੇ ਜਾਣ ਵਾਲੇ ਟੈਂਪੂ ਅਤੇ ਬੱਸਾਂ ਇਨ੍ਹਾਂ ਪਿੰਡਾਂ ਵਿਚ ਦੀ ਹੋ ਕੇ ਲੰਘਣ ਦੀ ਬਜਾਏ ਸ਼ਾਰਟ ਕੱਟ ਰਸਤੇ ਰਾਹੀਂ ਲੰਘ ਜਾਂਦੇ ਹਨ। ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਲਈ ਬਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਰੂਟ 'ਤੇ ਬੱਸ ਅਤੇ ਟੈਂਪੂ ਚਲਾਉਣ ਦੀ ਮੰਗ ਕੀਤੀ ਗਈ। ਇਸ ਮਾਮੇਲ ਨੂੰ ਲੈ ਕੇ ਸੰਸਥਾ ਵਲੋਂ ਸਬੰਧਤ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਇਸ ਮੌਕੇ ਸੰਸਥਾ ਦੀ ਤਹਿਸੀਲ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿਚ ਗੁਰਚਰਨ ਸਿੰਘ ਨੂੰ ਤਹਿਸੀਲ ਪ੍ਰਧਾਨ ਧਰਮਕੋਟ , ਦਲਜੀਤ ਸਿੰਘ ਨੂੰ ਜ. ਸਕੱਤਰ, ਲਖਵੀਰ ਸਿੰਘ ਨੂੰ ਕੈਸ਼ੀਅਰ, ਗੁਰਮੀਤ ਸਿੰਘ ਨੂੰ ਸੀ. ਮੀਤ. ਪ੍ਰਧਾਨ, ਸੁਖਵਿੰਦਰ ਕੌਰ ਨੂੰ ਮੀਤ ਪ੍ਰਧਾਨ, ਇਕਬਾਲ ਸਿੰਘ ਪ੍ਰੈਸ ਸਕੱਤਰ, ਪਰਮਜੀਤ ਸਿੰਘ ਸਕੱਤਰ, ਸ਼ੇਰ ਸਿੰਘ ਨੂੰ ਪ੍ਰਬੰਧਕ ਤੋਂ ਇਲਾਵਾ ਜਗਸੀਰ ਸਿੰਘ, ਨਛੱਤਰ ਕੌਰ, ਗੁਰਮੀਤ ਕੌਰ, ਰਾਣੀ, ਰਾਜਿੰਦਰ ਸਿੰਘ ਨੂੰ ਕਾਈ ਦੇ ਮੈਂਬਰ ਨਿਯੁਕਤ ਕੀਤਾ ਗਿਆ।

No comments: