www.sabblok.blogspot.com
* ਸਿੱਧੂ ਭਲਕੇ ਸ਼ਾਂਤਾ ਕੁਮਾਰ ਨੂੰ ਮਿਲ ਕੇ ਰੱਖਣਗੇ ਪੱਖ
* ਗੁਰੂ ਨਗਰੀ ਦੇ ਹੱਕ ਦੀ ਲੜਾਈ ਖੂਨ ਦੇ ਆਖਰੀ ਕਤਰੇ ਤਕ ਲੜਾਂਗਾ
ਅੰਮ੍ਰਿਤਸਰ- ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਮੈਂ ਗੁਰੂ ਕੀ ਨਗਰੀ ਦੇ ਹੱਕ ਦੀ ਲੜਾਈ ਲੜ ਰਿਹਾ ਹਾਂ ਅਤੇ ਇਹ ਲੜਾਈ ਮੇਰੇ ਸਰੀਰ ਵਿਚ ਖੂਨ ਦੇ ਆਖਰੀ ਕਤਰੇ ਤਕ ਜਾਰੀ ਰਹੇਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਬਰਾਬਰ ਹਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਮੈਂ ਆਪਣਾ ਵੱਡਾ ਭਰਾ ਸਮਝਿਆ ਹੈ। ਅਜਿਹੇ ‘ਚ ਸ਼ਹਿਰ ਦੀ ਅਣਦੇਖੀ ਹੋਵੇ, ਇਹ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਸ ਨੂੰ ਲੈ ਕੇ ਮੈਂ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਾਂ।
ਸਿੱਧੂ ਨੇ ਕਿਹਾ ਕਿ ਮੇਰੇ ਨਾਲ ਕੋਈ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਰੇ ਮੈਨੂੰ ਕੋਈ ਪ੍ਰਵਾਹ ਨਹੀਂ ਹੈ ਅਤੇ ਨਾ ਹੀ ਮੈਂ ਕਦੀ ਇਸਦੀ ਸ਼ਿਕਾਇਤ ਕੀਤੀ ਹੈ ਪਰ ਸ਼ਹਿਰ ਦੇ ਵਿਕਾਸ ਨਾਲ ਰਾਜਨੀਤੀ ਹੋਵੇ, ਇਹ ਮੈਂ ਨਹੀਂ ਹੋਣ ਦਿਆਂਗਾ। ਗੁਰੂ ਨਗਰੀ ਲਈ ਕੁਝ ਕਰਨ ਵਾਲਿਆਂ ਦੇ ਮੈਂ ਪੈਰ ਤਕ ਧੋ ਕੇ ਪੀਣ ਲਈ ਤਿਆਰ ਹਾਂ। ਨਗਰ ਸੁਧਾਰ ਟਰੱਸਟ ਦੇ ਸ਼ਹਿਰ ਤੋਂ ਬਾਹਰ ਗਏ ਪੈਸੇ ਤੁਰੰਤ ਵਾਪਸ ਆਉਣ ਅਤੇ ਟਰੱਸਟ ‘ਚ ਪਏ ਪੈਸੇ ਵਿਕਾਸ ਦੇ ਕੰਮਾਂ ‘ਤੇ ਲੱਗਣ, ਇਹੋ ਮੇਰੀ ਇੱਛਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਇੰਚਾਰਜ ਸ਼ਾਂਤਾ ਕੁਮਾਰ ਨੇ ਮੈਨੂੰ 19 ਸਤੰਬਰ ਨੂੰ ਬੁਲਾਇਆ ਹੈ ਅਤੇ ਉਨ੍ਹਾਂ ਨੂੰ ਮਿਲ ਕੇ ਮੈਂ ਆਪਣਾ ਪੱਖ ਰੱਖਾਂਗਾ।

No comments:
Post a Comment