jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 17 September 2013

ਏਡਿਡ ਸਟਾਫ ਦੀ ਪੁਕਾਰ ਮਰਜਰ ਕਰੇ ਬਾਦਲ ਸਰਕਾਰ

www.sabblok.blogspot.com
ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਇਜ਼ ਯੂਨੀਅਨ
9 ਅਕਤੂਬਰ ਨੂੰ ਪਟਿਆਲਾ ਵਿਖੇ ਹਜ਼ਾਰਾਂ ਏਡਿਡ ਸਕੂਲ ਕਰਮਚਾਰੀ ਸਿੱਖਿਆ ਮੰਤਰੀ ਦਾ ਘਿਰਾਓ ਕਰਨਗੇ।


Davinder Rehan
 ਦਵਿੰਦਰ ਰਿਹਾਨ
ਪੰਜਾਬ ਪ੍ਰਦੇਸ਼ ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਇਜ਼ ਯੂਨੀਅਨ ਦੀ ਸਟੇਟ ਐਕਸ਼ਨ ਕਮੇਟੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ  ਰਾਜ ਪੱਧਰੀ ਸਮਾਗਮ ਮੌਕੇ ਸਿੱਖਿਆ ਮੰਤਰੀ ਦੇ ਘਿਰਾਓ ਦਾ ਪ੍ਰੋਗਰਾਮ  ਦਿੱਤਾ ਹੈ। ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਿਲ ਅਤੇ ਜਨਰਲ ਸਕੱਤਰ ਐਨ.ਐਨ.ਸੈਣੀ ਨੇ ਦੱਸਿਆ ਕਿ ਯੂਨੀਅਨ ਵਲੋਂ ਪੰਜਾਬ ਦੇ 484 ਸਕੂਲਾਂ ਦੇ ਨਾਲ ਰਾਜ ਸਰਕਾਰ ਵਲੋਂ ਕੀਤੇ ਜਾ ਰਹੇ ਮਤਰਏ ਵਿਵਹਾਰ ਕਾਰਨ  ਨੂੰ ਅਧਿਆਪਕ ਦਿਵਸ ਮੌਕੇ ਕੀਤੇ ਜਾਣ ਵਾਲੇ ਰਾਜ ਪੱਧਰੀ ਸਮਾਗਮ ਦਾ ਬਾਈਕਾਟ ਕਰਕੇ ਉਸ ਮੌਕੇ ਸਿੱਖਿਆ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਦੇ ਘਿਰਾਓ ਕਰਨ ਦਾ ਪ੍ਰੋਗਰਾਮ  ਕਰ ਦਿੱਤਾ ਹੈ। ਹੁਣ ਪੁਰੇ ਪੰਜਾਬ ਦੇ 484 ਸਕੂਲਾਂ  ਅਧਿਆਪਕ ਦੇ ਸਮੂਹਿਕ ਛੁੱਟੀ ਲੈ ਕੇ  ਮੁਜਾਹਰਾ ਕਰਨਗੇ। ਇਨ•ਾਂ ਤੋਂ ਇਲਾਵਾ ਪੂਰੇ ਪੰਜਾਬ ਦੇ ਏਡਿਡ ਸਕੂਲਾਂ ਵਿੱਚ ਅਧਿਆਪਕ ੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਯੂਨੀਅਨ ਨੇਤਾਵਾਂ ਨੇ ਇਸ ਬਾਰੇ ਦੱਸਿਆ ਕਿ ਯੂਨੀਅਨ ਵਲੋਂ  ਜਲੰਧਰ ਵਿਖੇ ਇੱਕ ਜੋਰਦਾਰ ਰੋਸ ਰੈਲੀ ਕੱਢੀ ਗਈ ਸੀ। ਇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਨੇ ਯੂਨੀਅਨ ਦੇ ਆਗੂਆਂ ਨੂੰ ਬੁਲਾ ਕੇ ਉਨ•ਾਂ ਦੇ ਮਰਜਰ ਅਤੇ ਹੋਰ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ। ਪਰ  ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਲਈ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਮਰਜਰ ਸਬੰਧੀ ਕੋਈ ਠੋਸ ਕਾਰਵਾਈ ਹੀ ਸਰਕਾਰ ਨੇ ਕੀਤੀ ਹੈ।  
ਸਰਕਾਰੀ ਸਕੂਲਾਂ ਵਿੱਚ ਰਲੇਵੇ ਨਾਲ ਸਕੂਲ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ:   ਏਡਿਡ ਸਕੂਲਾਂ ਦੇ ਰਲੇਵੇਂ ਨਾਲ ਇਨ•ਾਂ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ, ਜੋ ਲਗਭਗ 200 ਤੋਂ 250 ਕਰੋੜ ਹੈ, ਸਿੱਧਾ ਸਰਕਾਰੀ ਖਜ਼ਾਨੇ ਵਿੱਚ ਜਮ•ਾਂ ਹੋਵੇਗਾ। ਉਹ ਕਰਮਚਾਰੀ, ਜੋ ਡੀ.ਈ.ਓ. ਸੀ.ਈ.ਓ., ਡੀ.ਪੀ.ਆਈ., ਸਕੱਤਰੇਤ ਵਿੱਚ ਏਡਿਡ ਸਕੂਲਾਂ ਦੇ ਕੰਮ ਲਈ ਲਾਏ ਹਨ, ਸਰਕਾਰ ਏਡਿਡ ਸਕੂਲਾਂ ਦੇ ਕਰਮਚਾਰੀਆਂ ਦੇ ਰਲੇਵੇਂ ਦੇ ਬਾਅਦ ਉਨ•ਾਂ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਦੂਜੇ ਵਿਭਾਗਾਂ ਵਿੱਚ ਲਾ ਸਕਦੀ ਹੈ, ਜਿਸ ਨਾਲ ਸਰਕਾਰ ਦਾ ਸਿੱਧਾ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ।  ਪੰਜਾਬ ਸਰਕਾਰ ਨੇ ਵੀ ਨਹੀਂ ਕੱਢਿਆ ਹੱਲ: ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਇਹ ਸੰਬੰਧ ਵਿੱਚ ਯਾਦ ਪੱਤਰ ਦਿੱਤੇ ਜਾ ਚੁੱਕੇ ਹਨ। ਹਾਲਾਂਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਕਈ ਵਾਰ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਸਰਕਾਰ ਇਸ ਸੰਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਠੋਸ ਨੀਤੀ ਇਸ ਸੰਬੰਧ ਵਿੱਚ ਨਹੀਂ ਬਣਾਈ ਗਈ। ਸਰਕਾਰ ਵਲੋਂ ਇਸ ਸੰੰਬੰਧੀ ਕੋਈ ਠੋਸ ਐਲਾਨ ਨਾ ਕੀਤੇ ਜਾਣ ਕਾਰਨ ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਇਜ਼ ਯੂਨੀਅਨ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਅਪਨਾਉਣਾ ਪੈ ਰਿਹਾ ਹੈ ਸਰਕਾਰੀ ਸਕੂਲਾਂ ਵਿੱਚ ਰਲੇਵੇ ਨਾਲ ਸਕੂਲ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ:   ਏਡਿਡ ਸਕੂਲਾਂ ਦੇ ਰਲੇਵੇਂ ਨਾਲ ਇਨ•ਾਂ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ, ਜੋ ਲਗਭਗ 200 ਤੋਂ 250 ਕਰੋੜ ਹੈ, ਸਿੱਧਾ ਸਰਕਾਰੀ ਖਜ਼ਾਨੇ ਵਿੱਚ ਜਮ•ਾਂ ਹੋਵੇਗਾ। ਉਹ ਕਰਮਚਾਰੀ, ਜੋ ਡੀ.ਈ.ਓ. ਸੀ.ਈ.ਓ., ਡੀ.ਪੀ.ਆਈ., ਸਕੱਤਰੇਤ ਵਿੱਚ ਏਡਿਡ ਸਕੂਲਾਂ ਦੇ ਕੰਮ ਲਈ ਲਾਏ ਹਨ, ਸਰਕਾਰ ਏਡਿਡ ਸਕੂਲਾਂ ਦੇ ਕਰਮਚਾਰੀਆਂ ਦੇ ਰਲੇਵੇਂ ਦੇ ਬਾਅਦ ਉਨ•ਾਂ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਦੂਜੇ ਵਿਭਾਗਾਂ ਵਿੱਚ ਲਾ ਸਕਦੀ ਹੈ, ਜਿਸ ਨਾਲ ਸਰਕਾਰ ਦਾ ਸਿੱਧਾ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ। 

ਸਰਕਾਰੀਕਰਨ ਨਾਲ ਸਰਕਾਰ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਮਿਲੇਗਾ ਫਾਇਦਾ
ਪੰਜਾਬ ਸਰਕਾਰ ਦੀ ਸਿੱਖਿਆ ਨੀਤੀਆਂ ਅੱਗੇ ਏਡਿਡ ਸਕੂਲ ਦੀ ਹੋਂਦ ਖਤਰੇ ਵਿੱਚ ਦਿਖਾਈ ਦੇ ਰਹੀ ਹੈ। ਸਰਕਾਰੀਕਰਨ ਦਾ ਰਸਤਾ ਵੇਖਦਿਆਂ ਏਡਿਡ ਸਕੂਲਾਂ ਦੀ ਹਾਲਤ ਦਿਨ-ਪ੍ਰਤੀਦਿਨ ਇੰਨੀ ਖਸਤਾ ਹੁੰਦੀ ਜਾ ਰਹੀ ਹੈ ਕਿ ਕੁੱਝ ਤਾਂ ਬੰਦ ਹੋ ਚੁੱਕੇ ਹਨ ਤੇ ਕੁੱਝ ਬੰਦ ਹੋਣ ਦੀ ਕਗਾਰ 'ਤੇ ਹਨ। ਸਿੱਖਿਆ ਦੇ ਖੇਤਰ ਵਿੱਚ ਆਪਣੀ ਅਹਿਮ ਭੁਮਿਕਾ ਨਿਭਾਉਂਦੇ ਏਡਿਡ ਸਕੂਲਾਂ ਨੂੰ ਜਿੱਥੇ ਗ੍ਰਾਂਟ ਦੀ ਕਮੀ ਰਹਿੰਦੀ ਹੈ, ਉੱਥੇ ਹੀ ਸਕੂਲਾਂ ਵਿੱਚ ਅਧਿਆਪਕ ਘੱਟ ਹੁੰਦੇ ਜਾ ਰਹੇ ਹਨ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਿਨ•ਾਂ ਅਧਿਆਪਕਾਂ ਦੇ ਕਿੰਨੇ ਹੀ ਏਡਿਡ ਸਕੂਲ ਚੱਲ ਰਹੇ ਹਨ, ਜਦੋਂ ਕਿ ਗੁਆਂਢੀ ਰਾਜਾਂ ਵਿੱਚ ਵੀ ਅਜਿਹੀ ਹਾਲਤ ਤੋਂ ਸਕੂਲਾਂ ਤੇ ਕਰਮਚਾਰੀਆਂ ਨੂੰ ਉਭਾਰਨ ਲਈ ਹਿਮਾਚਲ, ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਉੱਥੇ ਦੇ ਏਡਿਡ ਸਕੂਲ ਕਰਮਚਾਰੀਆਂ ਨੂੰ ਟੇਕਓਵਰ ਕਰ ਲਿਆ, ਜਿਸ ਨਾਲ ਸਰਕਾਰ ਤੇ ਕਰਮਚਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਗਈਆਂ ਹਨ।
ਯੂਨੀਅਨ ਦੇ ਪ੍ਰੈਸ ਸਕੱਤਰ ਦਵਿੰਦਰ ਰਿਹਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਸੂਬਾ ਸਰਕਾਰ ਵਲੋਂ ਛੇਤੀ ਹੀ ''ਮਰਜ਼ਰ” ਨੀਤੀ ਦਾ ਐਲਾਨ, ਤਨਖਾਹਾਂ ਹਰ ਮਹੀਨੇ ਜਾਰੀ ਕਰਨਾ, ਮੈਡੀਕਲ ਭੱਤਾ 500 ਰੁਪਏ ਮਹੀਨਾ ਕਰਨਾ, ਮਕਾਨ ਕਿਰਾਇਆ ਭੱਤਾ 20% ਕਰਨਾ, 4-9-14 ਅਤੇ ਸਰਕਾਰੀ ਸਕੂਲ ਕਰਮਚਾਰੀਆਂ ਵਾਲੀਆਂ ਸਹੂਲਤਾਂ ਏਡਿਡ ਸਕੂਲ ਸਟਾਫ ਨੂੰ ਦੇਣ ਦਾ ਐਲਾਨ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਆਪਣੇ ਸੂਬਾ ਪੱਧਰੀ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਜਿਸ ਦਾ ਸਬੂਤ 9 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਹਜਾਰਾਂ ਏਡਿਡ ਸਕੂਲ ਕਰਮਚਾਰੀਆਂ ਵਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਘਿਰਾਓ ਕਰਕੇ ਅਧਿਆਪਕ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੇ ਯੂਨੀਅਨ ਆਗੂਆਂ ਨੇ ਅੱਗੇ ਇਹ ਵੀ ਕਿਹਾ ਕਿ ਜਦੋਂ ਤੱਕ ਸਰਕਾਰ ਵਲੋਂ ਉਨ•ਾਂ ਦੀਆਂ ਮਰਜਰ ਅਤੇ ਹੋਰ ਮੰਗਾਂ ਪ੍ਰਤੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਉਦੋ ਤੱਕ ਸੰਘਰਸ਼ ਜਾਰੀ ਰਹੇਗਾ। 

No comments: