jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 1 October 2012

ਅਮਰੀਕਾ ਵੱਲੋਂ ਨਵੀਂ ਸਰਲ ਆਨ ਲਾਈਨ ਵੀਜ਼ਾ ਅਪਲਾਈ ਯੋਜਨਾ ਸ਼ੁਰੂ




ਅਮਰੀਕਾ ਵੱਲੋਂ ਨਵੀਂ ਸਰਲ ਆਨ ਲਾਈਨ ਵੀਜ਼ਾ ਅਪਲਾਈ ਯੋਜਨਾ ਸ਼ੁਰੂ

follow us on twitter-www.twitter.com/sabblok



ਇੰਟਰਨੈੱਟ ਰਾਹੀਂ ਹੀ ਹੋਣਗੇ ਸਾਰੇ ਕੰਮ  
ਚੰਡੀਗੜ੍ਹ, 1 ਅਕਤੂਬਰ (PTI)-ਸੰਯੁਕਤ ਰਾਜ ਅਮਰੀਕਾ ਵੱਲੋਂ ਆਪਣੀ ਵੀਜ਼ਾ ਅਪਲਾਈ ਯੋਜਨਾ ਨੂੰ ਸੌਖਾ ਕਰਦਿਆਂ ਨਵੀਂ ਅਤੇ ਸਰਲ ਆਨ ਲਾਈਨ ਵੀਜ਼ਾ ਅਪਲਾਈ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਸਾਰੇ ਹੀ ਕੰਮ ਇੰਟਰਨੈੱਟ ਰਾਹੀਂ ਤੈਅ ਹੋਣਗੇ। ਸਿਰਫ਼ ਅੰਗੂਠੇ ਦੇ ਨਿਸ਼ਾਨ ਅਤੇ ਵੀਜ਼ਾ ਇੰਟਰਵਿਊ ਲਈ ਹੀ ਵਿਅਕਤੀ ਨੂੰ ਨਿੱਜੀ ਤੌਰ 'ਤੇ ਅਮਰੀਕਨ ਅੰਬੈਸੀ ਵਿਚ ਜਾਣਾ ਪਵੇਗਾ। ਦਿੱਲੀ ਸਥਿਤ ਅਮਰੀਕਨ ਸਫ਼ਾਰਤਖ਼ਾਨੇ ਦੇ ਕੌਂਸਲ ਜਨਰਲ ਜੌਸ਼ ਗਲੇਜ਼ਰਾਫ਼ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਨਵੀਂ ਯੋਜਨਾ ਬਾਰੇ ਦੱਸਿਆ ਕਿ ਇਸ ਲਈ ਗੂਗਲ ਰਾਹੀਂ ਅਮਰੀਕਨ ਵੀਜ਼ਾ ਅਥਾਰਿਟੀ ਦੀ ਵੈਬਸਾਈਟ ਮਮਮ. ਚਤਵਗ਼ਡਕ;ਦਰਫਤ. ਫਰਠ/ਜਅ 'ਤੇ ਜਾ ਕੇ ਅਕਾਊਂਟ ਬਣਾਉਣਾ ਪੈਂਦਾ ਹੈ ਅਤੇ ਫਿਰ ਉਸ ਅਕਾਊਂਟ ਰਾਹੀਂ ਹੀ ਵੈਬਸਾਈਟ 'ਤੇ ਦਿੱਤੀ ਵੀਜ਼ੇ ਲਈ ਅਰਜ਼ੀ ਨੂੰ ਭਰਿਆ ਜਾਂਦਾ ਹੈ, ਵੀਜ਼ਾ ਫ਼ੀਸ ਵੀ ਇਲੈਕਟ੍ਰਾਨਿਕ ਫ਼ੰਡ ਟਰਾਂਸਫ਼ਰ ਰਾਹੀਂ, ਮੋਬਾਈਲ ਫ਼ੋਨ ਰਾਹੀਂ ਜਾਂ ਫਿਰ ਐਕਸਿਸ ਬੈਂਕ ਦੀਆਂ 1800 ਤੋਂ ਵੱਧ ਬਰਾਂਚਾਂ ਵਿਚ ਕਿਤੇ ਵੀ ਜਮਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਇੰਟਰਨੈਟ ਰਾਹੀਂ ਜਾਂ ਫ਼ੋਨ ਰਾਹੀਂ ਹੀ ਮੁਲਾਕਾਤਾਂ ਲਈ ਵੀਜ਼ਾ ਅਧਿਕਾਰੀ ਤੋਂ ਸਮਾਂ ਮੰਗਿਆ ਜਾਂਦਾ ਹੈ, ਜੋ ਕਿ ਇਕ ਵਾਰ ਆਪਣੇ ਅੰਗੂਠਿਆਂ ਦੇ ਨਿਸ਼ਾਨ ਦੇਣ ਅਤੇ ਦੂਜੀ ਵਾਰ ਵੀਜ਼ੇ ਲਈ ਅੰਬੈਸੀ ਵਿਚ ਇੰਟਰਵਿਊ ਦੇਣ ਲਈ ਹੁੰਦਾ ਹੈ। ਇਹ ਪਰਕ੍ਰਿਆ ਪੂਰੀ ਹੋਣ 'ਤੇ ਵੀਜ਼ਾ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਈਮੇਲ ਜਾਂ ਐਸ.ਐਮ.ਐਸ. ਭੇਜ ਕੇ ਸੁਨੇਹਾ ਦਿੱਤਾ ਜਾਂਦਾ ਹੈ ਕਿ ਭਾਰਤ ਭਰ ਵਿਚ ਬਣੇ 33 ਕਾਗ਼ਜ਼ਾਤ ਹਾਸਲ ਕਰਨ ਵਾਲੇ ਕੇਂਦਰਾਂ ਤੋਂ ਕਿਸੇ ਤੋਂ ਵੀ ਆਪਣੇ ਵੀਜ਼ਾ ਕਾਗ਼ਜ਼ਾਤ ਪ੍ਰਾਪਤ ਕਰ ਲਵੋ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿਖੇ ਕਾਲ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੇ ਟੋਲ ਫ੍ਰੀ ਨੰਬਰ 911206602222 ਅਤੇ 912267209400 ਹਨ, ਜਿਨ੍ਹਾਂ 'ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕਦੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਪਣੀਆਂ ਅਰਜ਼ੀਆਂ ਸਬੰਧੀ ਜਾਂ ਕੋਈ ਹੋਰ ਸੂਚਨਾ ਲਈ ਆਨ ਲਾਈਨ ਚੈਟਿੰਗ ਰਾਹੀਂ ਵੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਹਰੇਕ ਸ਼ੁੱਕਰਵਾਰ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਫੇਸਬੁੱਕ 'ਤੇ ਵੀ ਸਵਾਲਾਂ ਦੇ ਜਵਾਬ ਚੈਟਿੰਗ ਰਾਹੀਂ ਦਿੱਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਨ ਅੰਬੈਸੀ ਨੇ ਵੀਜ਼ੇ ਸਬੰਧੀ ਕਿਸੇ ਨੂੰ ਵੀ ਏਜੰਟ ਨਿਰਧਾਰਿਤ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੀਜ਼ਾ ਇੰਟਰਵਿਊ ਤਾਂ ਦਿੱਲੀ ਵਿਖੇ ਹੀ ਹੋਣਗੀਆਂ, ਪਰ ਅੰਗੂਠਿਆਂ ਦੇ ਨਿਸ਼ਾਨ ਲੈਣ ਲਈ ਉਹ ਚੰਡੀਗੜ੍ਹ ਵਿਚ ਦਫ਼ਤਰ ਖੋਲ੍ਹਣ ਬਾਰੇ ਉਚ ਅਧਿਕਾਰੀਆਂ ਨਾਲ ਵਿਚਾਰ ਕਰਨਗੇ, ਕਿਉਂਕਿ ਵੀਜ਼ੇ ਵਾਸਤੇ ਸਭ ਤੋਂ ਵੱਧ ਅਰਜ਼ੀਆਂ ਪੰਜਾਬ ਤੋਂ ਹੀ ਆਉਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਵੀਂ ਯੋਜਨਾ ਦਾ ਉਦੇਸ਼ ਵੀਜ਼ਾ ਪ੍ਰਣਾਲੀ ਨੂੰ ਸੌਖੀ ਕਰਨਾ ਅਤੇ ਇਸ ਵਿਚ ਲਗਣ ਵਾਲੀ ਦੇਰੀ ਨੂੰ ਘਟਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਅੰਬੈਸੀ ਦੇ ਵੀਜ਼ਾ ਵਿਭਾਗ ਦੇ ਅਧਿਕਾਰੀ ਸੱਤਿਆ ਪ੍ਰਕਾਸ਼ ਅਤੇ ਮੀਡੀਆ ਅਧਿਕਾਰੀ ਸ੍ਰੀਮਤੀ ਮੀਨਾ ਸਾਨਿਆਲ ਵੀ ਹਾਜ਼ਰ ਸਨ।

 

No comments: