jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 3 October 2012

ਤਲਵੰਡੀ ਸਾਬੋ 'ਚੋਂ ਕਾਂਗਰਸ ਦਾ ਸਫਾਇਆ, ਬਲਵੀਰ ਸਿੰਘ ਸਿੱਧੂ ਹਜ਼ਾਰਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

www.sabblok.blogspot.com

ਚੰਡੀਗੜ੍ਹ, 2 ਅਕਤੂਬਰ -ਪੰਜਾਬ ਕਾਂਗਰਸ ਪਾਰਟੀ ਅਤੇ ਖਾਸਕਰ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਤਲਵੰਡੀ ਸਾਬੋ ਹਲਕੇ ਦੇ ਪ੍ਰਸਿੱਧ ਕਾਂਗਰਸੀ ਆਗੂ ਸ. ਬਲਵੀਰ ਸਿੰਘ ਸਿੱਧੂ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਹੱਥ ਸਮਝੇ ਜਾਂਦੇ ਸ. ਬਲਵੀਰ ਸਿੰਘ ਸਿੱਧੂ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਜਾਣਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਮਾਲਵਾ ਬੈਲਟ 'ਚ ਰਾਹ ਪੱਧਰਾ ਹੋ ਗਿਆ ਹੈ।



ਇਸ ਮੌਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਸ. ਬਲਦੇਵ ਸਿੰਘ ਸਿੱਧੂ ਅਤੇ ਉਨਾਂ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮ 'ਚ ਪੂਰਾ ਭਰੋਸਾ ਪ੍ਰਗਟ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਉਨਾਂ ਪੰਜਾਬ ਦੇ ਸਰਵਪੱਖੀ ਵਿਕਾਸ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਉਹ ਪੰਜਾਬ ਨੂੰ ਚੋਟੀ ਦਾ ਸੂਬਾ ਬਨਾਉਣ ਲਈ ਵਚਨਬੱਧ ਹਨ। ਉਨਾਂ ਕਿਹਾ ਕਿ ਜਿੱਥੇ ਲੋਕ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਪੇਂਡੂ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਅਤੇ ਉਨਾਂ ਦੇ ਹੱਲ ਲਈ ਆਮ ਲੋਕਾਂ 'ਚ ਵਿਚਰਦੇ ਰਹਿੰਦੇ ਹਨ ਉਥੇ ਮਹਾਰਾਜੇ ਵਰਗੇ ਕਾਂਗਰਸੀ ਆਗੂ ਆਪਣੀ ਸਿਆਸੀ ਹੋਂਦ ਬਚਾਉਣ ਲਈ ਕਿਸੇ ਪਰਵਾਸੀ ਪੰਛੀ ਵਾਂਗ ਕਦੇ ਕਦਾਈਂ ਪੰਜਾਬ ਦੀ ਉਡਾਰੀ ਲਾ ਕੇ ਆਪਣੀ ਹਾਜ਼ਰੀ ਲਵਾਉਂਦੇ ਹਨ। ਸ. ਬਾਦਲ ਨੇ ਕਿਹਾ ਕਿ ਰੋਜਾਨਾ ਟੁੱਟਦੀ ਜਾ ਰਹੀ ਕਾਂਗਰਸ ਪਾਰਟੀ ਤੇ ਇਸ ਦੀ ਭਾਈਵਾਲ ਪੀ.ਪੀ.ਪੀ. ਇਹ ਦਰਸ਼ਾਉਂਦੀ ਹੈ ਕਿ ਇੰਨਾਂ ਪਾਰਟੀ ਦੇ ਵਰਕਰਾਂ ਤੇ ਖਾਸਕਰ ਜਮੀਨੀ ਪੱਧਰ ਦੇ ਆਗੂ ਇਸ ਹਕੀਕਤ ਤੋਂ ਜਾਣੂੰ ਹੋ ਚੁੱਕੇ ਹਨ ਕਿ ਇਹ ਪਾਰਟੀਆਂ ਹੁਣ ਕਦੇ ਵੀ ਪੰਜਾਬ ਦੀ ਸਤਾ 'ਚ ਨਹੀਂ ਆ ਸਕਣਗੀਆਂ ਕਿਉਂਕਿ ਦੋਵੇਂ ਹੀ ਵਿਰੋਧੀ ਪਾਰਟੀਆਂ ਦਿਸ਼ਾਹੀਣ ਹੋ ਚੁੱਕੀਆਂ ਹਨ।ਇਸ ਮੌਕੇ ਸ. ਬਲਵੀਰ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਿੰਨਾਂ ਦਾ ਹਮੇਸ਼ਾਂ ਉਨਾਂ ਤੇ ਉਨਾਂ ਦੇ ਸਾਥੀਆਂ ਨੇ ਸਾਥ ਦਿੱਤਾ ਹੈ ਅਤੇ ਖਾਸਕਰ ਤਲਵੰਡੀ ਸਾਬੋ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਲੜਨ ਵੇਲੇ ਉਨਾਂ ਦਿਨ ਰਾਤ ਇਕ ਕਰ ਦਿੱਤਾ ਸੀ, ਉਸੇ ਆਗੂ ਵੱਲੋਂ ਉਨਾਂ ਦੀ ਜੋ ਬੇਕਦਰੀ ਕੀਤੀ ਗਈ ਇਸ ਨੂੰ ਦੇਖਦਿਆਂ ਉਹ ਬਹੁਤ ਦੁਖੀ ਸਨ। ਸ. ਸਿੱਧੂ ਨੇ ਕਿਹਾ ਕਿ ਉਨਾਂ ਵੱਲੋਂ ਪਾਰਟੀ ਅਤੇ ਮਹਾਰਾਜਾ ਸਾਹਿਬ ਲਈ ਕੀਤੇ ਗਏ ਕੰਮਾਂ ਦੀ ਕਦਰ ਤਾਂ ਕੀ ਪੈਣੀ ਸੀ ਸਗੋਂ ਜਦੋਂ ਵੀ ਉਨਾਂ ਅਮਰਿੰਦਰ ਸਿੰਘ ਨੂੰ ਮਿਲਣਾ ਚਾਹਿਆ ਕੈਪਟਨ ਸਾਹਿਬ ਦੀ 'ਕਿਚਨ ਟੀਮ' ਦੇ ਮੈਂਬਰਾਂ ਅਤੇ ਉਨਾਂ ਦੇ ਸੁਰੱਖਿਆ ਕਰਮੀਆਂ ਵੱਲੋਂ ਜਿੱਥੇ ਉਨਾਂ ਦੀ ਖਿੱਚ-ਧੂਹ ਕੀਤੀ ਜਾਂਦੀ ਰਹੀ। ਸ. ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਹ ਤੱਥ ਭੁੱਲ ਗਏ ਹਨ ਕਿ ਜਿਸ ਲੇਖਕ ਨੇ ਉਨਾਂ ਦੀ ਕਿਤਾਬ ਦਾ ਪਹਿਲਾ ਪੰਨਾ ਲਿਖਿਆ ਸੀ ਉਹੀ ਉਨਾਂ ਦਾ ਸਿਆਸੀ ਖਾਤਮੇ ਦਾ ਸੰਦੇਸ਼ ਵੀ ਲਿਖ ਸਕਦਾ ਹੈ। ਉਨਾਂ ਕਿਹਾ ਕਿ ਉਨਾਂ ਅਤੇ ਉਨਾਂ ਦੇ ਸਾਥੀਆਂ ਨੇ ਬਿਨਾਂ ਕਿਸੇ ਸ਼ਰਤ ਸਿਰਫ ਸ਼੍ਰੋਮਣੀ ਅਕਾਲੀ ਦਲ- ਭਾਜਪਾ ਸਰਕਾਰ ਦੀਆਂ ਵਿਕਾਸ ਪੱਖੀ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪਾਰਟੀ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਉਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੂਬੇ ਦੀ ਵਾਗਡੋਰ ਇਸ ਸਮੇ ਕਾਬਿਲ ਆਗੂਆਂ ਦੇ ਹੱਥ 'ਚ ਹੈ ਜੋ ਇਸ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲੈ ਜਾਣਗੇ।
ਇਸ ਮੌਕੇ ਸ. ਬਲਵੀਰ ਸਿੰਘ ਸਿੱਧੂ ਅਤੇ ਉਨਾਂ ਦੇ ਹਜ਼ਾਰਾਂ ਸਮੱਰਥਕਾਂ ਦਾ ਪਾਰਟੀ ਸਫਾ 'ਚ ਸਵਾਗਤ ਕਰਦਿਆਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ. ਬਲਵੀਰ ਸਿੰਘ ਸਿੱਧੂ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਪਾਰਟੀ ਕਾਂਗਰਸ ਨੂੰ ਤਲਵੰਡੀ ਸਾਬੋ ਹਲਕੇ ਤੋਂ 50, 000 ਤੋਂ ਵੀ ਵੱਧ ਵੋਟਾਂ ਨਾਲ ਹਰਾਵੇਗੀ। ਉਨਾਂ ਕਿਹਾ ਕਿ ਪਾਰਟੀ ਸ. ਬਲਵੀਰ ਸਿੰਘ ਸਿੱਧੂ ਅਤੇ ਉਨਾਂ ਦੇ ਸਮੱਰਥਕਾਂ ਨੂੰ ਪਾਰਟੀ 'ਚ ਪੂਰਾ ਮਾਣ ਸਤਕਾਰ ਦੇਵੇਗੀ।
ਇਥੇ ਜ਼ਿਕਰਯੋਗ ਹੈ ਕਿ ਜਿਵੇਂ ਹੀ ਸ. ਬਲਵੀਰ ਸਿੰਘ ਸਿੱਧੂ ਅਤੇ ਉਨਾਂ ਦੇ ਹਜ਼ਾਰਾਂ ਸਮੱਰਥਕ ਸ. ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ 'ਚ ਦਾਖਲ ਹੋਏ ਉਨਾਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਤੇ ਸ. ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਆਕਾਸ਼ ਗੂੰਝਣ ਲਾ ਦਿੱਤਾ। ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਦਿਆਂ ਸਾਰ ਇੰਨਾ ਸਾਰਿਆਂ ਆਗੂਆਂ ਨੇ ਉਨਾਂ 'ਤੇ ਫੁੱਲਾਂ ਦੀ ਵਰਖਾ ਕਰ ਦਿੱਤੀ। ਇਸ ਮੌਕੇ ਸ. ਬਾਦਲ ਨੇ ਇੰਨਾ ਸਾਰਿਆਂ ਆਗੂਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਉਨਾਂ ਨੂੰ ਰਵਾਇਤੀ ਤੌਰ 'ਤੇ ਪਾਰਟੀ 'ਚ ਜੀ ਆਇਆਂ ਨੂੰ ਕਿਹਾ। ਇਸ ਮੌਕੇ ਯੂਥ ਅਕਾਲੀ ਦਲ ਦੇ ਸਲਾਹਕਾਰ ਸ. ਹਰਦੀਪ ਸਿੰਘ ਡਿੰਪੀ ਨੇ ਵੀ ਸੰਬੋਧਨ ਕੀਤਾ।
ਅੱਜ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਸ. ਬਲਵੀਰ ਸਿੰਘ ਸਿੱਧੂ ਦੇ ਮੁੱਖ ਸਾਥਿਆਂ 'ਚ ਹੋਰਨਾਂ ਤੋਂ ਇਲਾਵਾ ਰੀਤਇੰਦਰ ਸਿੰਘ (ਨਿੱਪੀ), ਪਰਮਜੀਤ ਸਿੰਘ ਮਾਨਸ਼ਾਹੀਆ, ਮਨਜੋਤ ਸਿੰਘ ਮੰਨੂ, ਸੁਰਿੰਦਰਪਾਲ ਸ਼ਰਮਾਂ, ਵਰਿੰਦਰਪਾਲ ਮਹੇਸ਼ਵਰੀ, ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਜਸਵੀਰ ਸਿੰਘ, ਹਰਵਿੰਦਰ ਸਿੰਘ ਤੂਤੀ, ਸੁਰਿੰਦਰ ਸਿੰਘ ਗਿੱਲ, ਇਕਬਾਲ ਸਿੰਘ ਸਿੱਧੂ, ਗੁਰਜੰਟ ਸਿੰਘ ਸਰਾਂ, ਭੂਰੀਆ ਰਾਮ ਸ਼ਰਮਾਂ, ਗੁਰਮੀਤ ਸਿੰਘ ਵੜੈਚ, ਹਾਕਮ ਸਿੰਘ ਗਿੱਲ, ਤੇਜਾ ਸਿੰਘ ਗਿੱਲ, ਸੁਰਿੰਦਰ ਸਿੰਘ ਗਿੱਲ, ਰੂਬੀ ਸ਼ਰਮਾਂ, ਮਿੱਠੂ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਸਵਰਨ ਸਿੰਘ ਛੰਨਾ, ਸੁੱਖੀ ਮਹਿਰਮੀਆਂ, ਰਾਮਦਿੱਤਾ ਸ਼ਰਮਾ, ਹਰਬੰਤ ਸਿੰਘ ਭੁੱਲਰ, ਜੀਤੀ ਸਿੰਘ ਸਿੱਧੂ, ਜੇ ਟੀ ਸੁਖਪਾਲ ਸਿੰਘ ਸਿੱਧੂ, ਗੁਰਵਿੰਦਰਪਾਲ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ ਗੋਂਦਾਰਾ, ਰਿੰਪਾ ਭਾਊ, ਦਸੌਂਧਾ ਗਿੱਲ, ਦਰਸ਼ਨ ਸਿੰਘ ਗਿੱਲ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਮਿਸਤਰੀ, ਦਰਸ਼ਨ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਭੋਲਾ ਸਿੰਘ ਧਾਲੀਵਾਲ, ਛਿੰਦਰ ਸਿੰਘ ਧਾਲੀਵਾਲ, ਛਿੰਦਾ ਸਿੰਘ ਢਿੱਲੋਂ, ਟੋਨੀ ਨੰਬਰਦਾਰ, ਹਰਪਾਲ ਸਿੰਘ, ਕੌਰ ਸਿੰਘ, ਅਮਰਜੀਤ ਸਿੰਘ, ਟਹਿਲ ਸਿੰਘ, ਗੁਰਾਂਜੀਤ ਸਿੰਘ, ਸੰਜੀਵ ਕੁਮਾਰ ਚਮਕੀਲਾ, ਸੁਖਜੀਤ ਸਿੰਘ ਬੰਟੀ, ਮਨਜੀਤ ਸਿੰਘ ਸਿੱਧੂ ਸ਼ਿੰਪੀ, ਭੂਰਾ ਸਿੰਘ ਭੁੱਲਰ, ਕੁਲਦੀਪ ਸਿੰਘ ਭੁੱਲਰ, ਐਡਵੋਕੇਟ ਮੋਹਨ ਸਿੰਘ, ਗੁਰਮੇਲ ਸਿੰਘ ਮਾਨ, ਕ੍ਰਿਪਾਲ ਸਿੰਘ, ਪੱਪੂ ਸਿੰਘ, ਮੋਹਨ ਸਿੰਘ, ਮੇਜਰ ਸਿੰਘ, ਸੋਹਣ ਸਿੰਘ, ਅੰਗਰੇਜ ਸਿੰਘ, ਦਵਿੰਦਰ ਸਿੰਘ, ਧਰਮਪਾਲ ਸਿੰਘ, ਸੁਖਵਿੰਦਰ ਸਿੰਘ, ਲੀਲਾ ਸਿੰਘ, ਮਹਿੰਦਰ ਸਿੰਘ, ਤਰਲੋਕ ਸਿੰਘ, ਹਰਦੇਵ ਸਿੰਘ, ਜੰਗ ਸਿੰਘ, ਜੰਗੀਰ ਸਿੰਘ, ਹਰਬੇਲ ਸਿੰਘ, ਜਗਜੀਤ ਸਿੰਘ ਪੱਪੂ, ਰਵਜੀਤ ਸਿੰਘ, ਹਰਵਿੰਦਰ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਗਿੱਲ, ਸੁਖਪ੍ਰੀਤ ਸਿੰਘ ਸੁੱਖੀ ਅਤੇ ਗੁਰਤੇਜ ਸਿੰਘ ਕਣਕਵਾਲ ਆਦਿ ਸ਼ਾਮਿਲ ਸਨ।

No comments: